ਬਾਈਡੇਨ ਨੇ ਦੋ ਹੋਰ ਜੱਜਾਂ ਨੂੰ ਕੀਤਾ ਨਾਮਜ਼ਦ

Friday, Dec 24, 2021 - 05:07 PM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੰਘੀ ਬੈਂਚ ਲਈ ਇਸ ਸਾਲ ਦੋ ਹੋਰ ਜੱਜਾਂ ਨੂੰ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਬਾਈਡੇਨ ਦੇ ਕਾਰਜਕਾਲ ਦੇ ਪਹਿਲੇ ਸਾਲ 'ਚ ਹੁਣ ਤੱਕ 40 ਜੱਜਾਂ ਦੀ ਪੁਸ਼ਟੀ ਹੋ ਚੁੱਕੀ ਹੈ। ਵ੍ਹਾਈਟ ਹਾਊਸ ਮੁਤਾਬਕ ਇਨ੍ਹਾਂ ਦੋ ਜੱਜਾਂ ਦੀ ਨਾਮਜ਼ਦਗੀ ਨਾਲ ਬਾਈਡੇਨ ਨੇ ਹੁਣ ਤੱਕ 75 ਸੰਘੀ ਜੱਜਾਂ ਨੂੰ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਮੁਤਾਬਕ ਹੁਣ ਤੱਕ ਪੁਸ਼ਟੀ ਕੀਤੇ ਗਏ 40 ਜੱਜਾਂ 'ਚੋਂ 80 ਫੀਸਦੀ ਔਰਤਾਂ ਅਤੇ 53 ਫੀਸਦੀ ਗੈਰ ਗੋਰੇ ਵਿਅਕਤੀ ਹਨ। 

ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਤੋਂ ਲਾਈ ਗੁਹਾਰ

ਬਾਈਡੇਨ ਨੇ ਨੈਨਸੀ ਗਬਾਨਾ ਅਬੁਦੁ ਨੂੰ ਦੱਖਣ ਵਿੱਚ 11ਵੇਂ ਸਰਕਿਟ ਲਈ ਯੂਐਸ ਕੋਰਟ ਆਫ਼ ਅਪੀਲਜ਼ ਲਈ ਨਾਮਜ਼ਦ ਕੀਤਾ ਹੈ। ਉਹ ਉਸ ਅਦਾਲਤ ਵਿਚ ਹੁਣ ਤੱਕ ਦੀ ਪਹਿਲੀ ਗੈਰ ਗੋਰੀ ਮਹਿਲਾ ਜੱਜ ਹੋਵੇਗੀ। ਇਸ ਸਰਕਿਟ ਵਿਚ ਅਲਬਾਮਾ, ਜਾਰਜੀਆ ਅਤੇ ਫਲੋਰੀਡਾ ਆਉਂਦੇ ਹਨ, ਜਿੱਥੇ 85 ਲੱਖ ਗੈਰ ਗੋਰੇ ਰਹਿੰਦੇ ਹਨ। ਬਾਈਡੇਨ ਦੁਆਰਾ ਕੀਤੀ ਗਈ ਦੂਜੀ ਨਾਮਜ਼ਦਗੀ ਵੀ ਇੱਕ ਗੈਰ ਗੋਰੀ ਔਰਤ ਦੀ ਹੈ। ਉਹ ਜੇ. ਮਿਸ਼ੇਲ ਚਾਈਲਡਜ਼ ਹੈ ਜੋ ਇਸ ਸਮੇਂ ਦੱਖਣੀ ਕੈਰੋਲੀਨਾ ਲਈ ਯੂਐਸ ਜ਼ਿਲ੍ਹਾ ਅਦਾਲਤ ਦੀ ਜੱਜ ਹੈ। ਉਸ ਨੂੰ ਡਿਸਟ੍ਰਿਕਟ ਆਫ਼ ਕੋਲੰਬੀਆ ਸਰਕਿਟ ਲਈ ਯੂਐਸ ਕੋਰਟ ਆਫ਼ ਅਪੀਲਜ਼ ਲਈ ਨਾਮਜ਼ਦ ਕੀਤਾ ਗਿਆ ਹੈ।

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਅਮਰੀਕਾ 'ਚ ਲੱਗਭਗ 100 ਦੇ ਕਰੀਬ ਉਡਾਣਾਂ ਰੱਦ


Vandana

Content Editor

Related News