ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

Saturday, Apr 02, 2022 - 01:19 PM (IST)

ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਹਿਮ ਅਹੁਦਿਆਂ ਲਈ ਕੀਤਾ ਨਾਮਜ਼ਦ

ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਨਾਗਰਿਕ ਅਧਿਕਾਰ ਵਕੀਲ ਕਲਪਨਾ ਕੋਟਾਗਲ ਅਤੇ ਪ੍ਰਮਾਣਿਤ ਜਨਤਕ ਲੇਖਾਕਾਰ ਵਿਨੈ ਸਿੰਘ ਨੂੰ ਆਪਣੇ ਪ੍ਰਸ਼ਾਸਨ ਵਿਚ ਅਹਿਮ ਅਹੁਦਿਆਂ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਟਾਗਲ ਨੂੰ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਕਮਿਸ਼ਨਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਸਿੰਘ ਨੂੰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੁੱਖ ਵਿੱਤੀ ਅਧਿਕਾਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਇਮਰਾਨ ’ਤੇ ਵਰ੍ਹੀ ਸਾਬਕਾ ਪਤਨੀ ਰੇਹਮ ਖਾਨ, ਕਿਹਾ- PM ਦੀ ਫੈਲਾਈ ਗੰਦਗੀ ਸਾਫ਼ ਕਰਨ ਲਈ ਇੱਕਮੁੱਠ ਹੋਵੇ ਅਵਾਮ

ਵ੍ਹਾਈਟ ਹਾਊਸ ਮੁਤਾਬਕ, 'ਭਾਰਤ ਤੋਂ ਆਏ ਪ੍ਰਵਾਸੀ ਜੋੜੇ ਦੀ ਧੀ ਕੋਟਾਗਲ 'ਕੋਹੇਨ ਮਿਲਸਟੀਨ' ਨਾਂ ਦੀ ਫਰਮ 'ਚ ਹਿੱਸੇਦਾਰ ਹੈ। ਉਹ ਕੰਪਨੀ ਦੇ ਨਾਗਰਿਕ ਅਧਿਕਾਰਾਂ ਅਤੇ ਰੁਜ਼ਗਾਰ ਅਭਿਆਸ ਸਮੂਹ ਦੀ ਮੈਂਬਰ ਹੈ, ਨਾਲ ਹੀ ਨਿਯੁਕਤੀ ਅਤੇ ਵਿਭਿੰਨਤਾ ਕਮੇਟੀ ਦੀ ਸਹਿ-ਚੇਅਰਮੈਨ ਹੈ।' ਦੇਸ਼ ਦੇ ਪ੍ਰਮੁੱਖ ਭਾਰਤੀ-ਅਮਰੀਕੀ ਅਤੇ ਦੱਖਣੀ ਏਸ਼ੀਆਈ ਨਾਗਰਿਕਾਂ ਦੇ ਸੰਗਠਨ 'ਇੰਡੀਅਨ-ਅਮਰੀਕਨ ਇਮਪੈਕਟ' ਨੇ ਬਰਾਬਰ ਰੁਜ਼ਗਾਰ ਅਵਸਰ ਕਮਿਸ਼ਨ ਦੇ ਕਮਿਸ਼ਨਰ ਦੇ ਅਹੁਦੇ ਲਈ ਕੋਟਾਗਲ ਦੀ ਨਾਮਜ਼ਦਗੀ ਦਾ ਸਵਾਗਤ ਕੀਤਾ ਹੈ।

ਇਹ ਵੀ ਪੜ੍ਹੋ: ਮੇਰੀ ਰੂਸ ਫੇਰੀ ਤੋਂ ਗੁੱਸੇ ’ਚ ਹੈ ਭਾਰਤ ਦਾ ਸਮਰਥਨ ਕਰਨ ਵਾਲਾ ਇਕ ਤਾਕਤਵਰ ਮੁਲਕ: ਇਮਰਾਨ

ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, 'ਕੋਟਾਗਲ ਪ੍ਰੌਸੀਕਿਊਟਰ ਬਾਰ ਵਿਚ ਲਾਅ ਪਾਰਟਨਰ ਬਣਨ ਦੀ ਉਪਲੱਬਧੀ ਹਾਸਲ ਕਰਨ ਵਾਲੀਆਂ ਕੁਝ ਚੁਨਿੰਦਾ ਦੱਖਣੀ ਏਸ਼ੀਆਈ ਔਰਤਾਂ ਵਿਚ ਸ਼ਾਮਲ ਹੈ। ਉਹ ਵਿਭਿੰਨਤਾ, ਸਮਾਨਤਾ ਅਤੇ ਸ਼ਮੂਲੀਅਤ 'ਤੇ ਰਾਸ਼ਟਰੀ ਭਾਸ਼ਣ ਦੀ ਮੋਹਰੀ ਆਵਾਜ਼ ਹੈ।' ਉਥੇ ਹੀ ਪ੍ਰਮਾਣਿਤ ਜਨਤਕ ਲੇਖਾਕਾਰ ਸਿੰਘ ਵਰਤਮਾਨ ਵਿਚ ਅਮਰੀਕਾ ਦੇ ਸਮਾਲ ਐਂਟਰਪ੍ਰਾਈਜ਼ ਐਡਮਿਨਿਸਟ੍ਰੇਸ਼ਨ (SBA) ਵਿਚ ਪ੍ਰਸ਼ਾਸਕ ਦੇ ਸੀਨੀਅਰ ਸਲਾਹਕਾਰ ਹਨ। ਉਨ੍ਹਾਂ ਕੋਲ ਵਿੱਤ, ਵਿਸ਼ਲੇਸ਼ਣ ਅਤੇ ਰਣਨੀਤੀ ਦੀ ਡੂੰਘੀ ਸਮਝ ਦੇ ਨਾਲ ਨਿੱਜੀ ਖੇਤਰ ਵਿਚ ਲੀਡਰਸ਼ਿਪ ਦਾ 25 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ। ਉਹ ਓਬਾਮਾ ਅਤੇ ਬਾਈਡੇਨ ਪ੍ਰਸ਼ਾਸਨ ਵਿਚ ਉਪ ਸਹਾਇਕ ਮੰਤਰੀ (ਯੂ.ਐੱਸ. ਫੀਲਡ) ਵਜੋਂ ਵੀ ਰਹਿ ਚੁੱਕੇ ਹਨ। ਪਿਛਲੇ ਮਹੀਨੇ ਬਾਈਡੇਨ ਨੇ 2 ਭਾਰਤੀ-ਅਮਰੀਕੀਆਂ ਨੂੰ ਅਮਰੀਕੀ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ।

ਇਹ ਵੀ ਪੜ੍ਹੋ: ਪਾਕਿਸਤਾਨ ਦੇ PM ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਸੁਰੱਖਿਆ ਕੀਤੀ ਗਈ ਸਖ਼ਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News