ਬਾਈਡੇਨ ਫੈਡਰਲ ਰਿਜ਼ਰਵ ਦੇ ਬੋਰਡ ਲਈ ਗੈਰ ਗੋਰੀ ਔਰਤ ਸਮੇਤ ਤਿੰਨ ਨੂੰ ਕਰਨਗੇ ਨਾਮਜ਼ਦ

01/14/2022 12:26:09 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਫੈਡਰਲ ਰਿਜ਼ਰਵ ਦੇ ਬੋਰਡ ਆਫ ਗਵਰਨਰਜ਼ ਲਈ ਤਿੰਨ ਲੋਕਾਂ ਨੂੰ ਨਾਮਜ਼ਦ ਕਰਨਗੇ, ਜਿਹਨਾਂ ਵਿਚ ਸਾਬਕਾ ਉੱਚ ਰੈਗੂਲੇਟਰੀ ਅਧਿਕਾਰੀ ਸਾਰਾਹ ਬਲੂਮ ਰਸਕਿਨ ਅਤੇ ਲੀਜ਼ਾ ਕੁੱਕ ਸ਼ਾਮਲ ਹਨ। ਜੇਕਰ ਲੀਜ਼ਾ ਕੁੱਕ ਇਸ ਅਹੁਦੇ ਲਈ ਚੁਣੀ ਜਾਂਦੀ ਹੈ ਤਾਂ ਉਹ ਫੈਡਰਲ ਰਿਜ਼ਰਵ ਦੀ ਗਵਰਨਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਗੈਰ ਗੋਰੀ ਔਰਤ ਹੋਵੇਗੀ। 

ਇਸ ਫ਼ੈਸਲੇ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਵੀਰਵਾਰ ਨੂੰ ਦੱਸਿਆ ਕਿ ਬਾਈਡੇਨ ਉੱਤਰੀ ਕੈਰੋਲੀਨਾ ਦੇ ਡੇਵਿਡਸਨ ਕਾਲਜ ਦੇ ਫੈਕਲਟੀ ਦੇ ਡੀਨ ਅਤੇ ਸਾਬਕਾ ਸੰਘੀ ਖੋਜੀ ਅਤੇ ਅਰਥ ਸ਼ਾਸਤਰੀ ਫਿਲਿਪ ਜੇਫਰਸਨ ਨੂੰ ਵੀ ਨਾਮਜ਼ਦ ਕਰਨਗੇ। ਇਨ੍ਹਾਂ ਵਿੱਚੋਂ ਤਿੰਨ ਨਾਵਾਂ ਲਈ ਸੈਨੇਟ ਤੋਂ ਮਨਜ਼ੂਰੀ ਲੈਣੀ ਪਵੇਗੀ। ਰਸਕਿਨ (60) ਹਾਰਵਰਡ-ਸਿੱਖਿਅਤ ਅਟਾਰਨੀ ਹੈ ਅਤੇ ਉਸ ਨੇ 2010 ਤੋਂ 2014 ਤੱਕ ਫੈਡਰਲ ਦੇ ਸੱਤ-ਮੈਂਬਰੀ ਬੋਰਡ ਵਿੱਚ ਸੇਵਾ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਕੈਨੇਡਾ ਦੇ ਕਿਊਬਿਕ 'ਚ ਲਗਾਇਆ ਕਰਫਿਊ ਹਟਾਉਣ ਦੇ ਨਿਰਦੇਸ਼ ਜਾਰੀ

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਦੋਂ ਉਸ ਨੂੰ ਵਿਭਾਗ ਵਿੱਚ ਉਪ ਖਜ਼ਾਨਾ ਸਕੱਤਰ ਵਜੋਂ ਸੇਵਾ ਕਰਨ ਲਈ ਚੁਣਿਆ ਸੀ। ਫੈਡਰਲ ਗਵਰਨਰ ਹੋਣ ਦੇ ਨਾਤੇ ਰਸਕਿਨ, ਕੁੱਕ ਅਤੇ ਜੇਫਰਸਨ ਨੂੰ ਫੈਡਰਲ ਨੀਤੀ ਨਿਰਮਾਣ ਕਮੇਟੀ ਦੀਆਂ ਹਰ ਸਾਲ ਅੱਠ ਮੀਟਿੰਗਾਂ ਵਿੱਚ ਵਿਆਜ ਦਰ ਨੀਤੀ ਦੇ ਫ਼ੈਸਲਿਆਂ 'ਤੇ ਵੋਟਿੰਗ ਕਰਾਉਣੀ ਹੋਵੇਗੀ, ਜਿਸ ਵਿੱਚ 12 ਖੇਤਰੀ ਸੰਘੀ ਬੈਂਕ ਪ੍ਰਧਾਨ ਵੀ ਸ਼ਾਮਲ ਹੋਣਗੇ।


Vandana

Content Editor

Related News