ਬਾਈਡੇਨ ਨੇ ਭਾਰਤੀ ਮੂਲ ਦੇ ਵਿਗਿਆਨੀਆਂ ਸੁਬਰਾ ਸੁਰੇਸ਼, ਅਸ਼ੋਕ ਗਾਡਗਿਲ ਨੂੰ ਰਾਸ਼ਟਰੀ ਮੈਡਲਾਂ ਨਾਲ ਕੀਤਾ ਸਨਮਾਨਿਤ

Wednesday, Oct 25, 2023 - 12:22 PM (IST)

ਵਾਸ਼ਿੰਗਟਨ (ਰਾਜ ਗੋਗਨਾ)— ਦੋ ਭਾਰਤੀ-ਅਮਰੀਕੀ ਵਿਗਿਆਨੀਆਂ ਨੂੰ ਅਮਰੀਕਾ ਦੇ ਵ੍ਹਾਈਟ ਹਾਊਸ ਵਿਖੇ ਰਾਸ਼ਟਰਪਤੀ ਜੋਅ ਬਾਈਡੇਨ ਵੱਲੋਂ ਨੈਸ਼ਨਲ ਟੈਕਨਾਲੋਜੀ ਅਤੇ ਇਨੋਵੇਸ਼ਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਰਵਉੱਚ ਵਿਗਿਆਨਕ ਸਨਮਾਨ ਹੈ।  ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿੱਚ ਭਾਰਤੀ ਮੂਲ ਦੇ ਅਸ਼ੋਕ ਗਾਡਗਿਲ ਅਤੇ ਸੁਬਰਾ ਸੁਰੇਸ਼ ਨੂੰ ਨੈਸ਼ਨਲ ਮੈਡਲ ਆਫ਼ ਟੈਕਨਾਲੋਜੀ ਅਤੇ ਇਨੋਵੇਸ਼ਨ ਤੇ ਨੈਸ਼ਨਲ ਮੈਡਲ ਆਫ਼ ਸਾਇੰਸ ਨਾਲ ਸਨਮਾਨਿਤ ਕੀਤਾ। 

PunjabKesari

PunjabKesari

ੜ੍ਹੋ ਇਹ ਅਹਿਮ ਖ਼ਬਰ-ਛੋਟੀ ਉਮਰ, ਵੱਡਾ ਜਜ਼ਬਾ : 9 ਸਾਲ ਦੀ ਉਮਰ 'ਚ ਔਟਿਜ਼ਮ ਪੀੜਤ ਬੱਚਿਆਂ ਦੀ ਮਦਦ ਲਈ ਲਿਖੀਆਂ ਕਿਤਾਬਾਂ

PunjabKesari

ਦੱਸਣਯੋਗ ਹੈ ਕਿ ਭਾਰਤੀ ਮੂਲ ਦੇ ਖਾਸ ਤੌਰ 'ਤੇ ਇਹਨਾਂ ਵਿਗਿਆਨੀਆਂ ਨੇ ਕਈ ਖੋਜਾਂ ਕੀਤੀਆਂ ਹਨ, ਜਿਸ ਵਿੱਚ ਜੀਵਨ ਬਚਾਉਣ ਵਾਲੇ ਡਾਕਟਰੀ ਇਲਾਜ ਨੂੰ ਸਮਰੱਥ ਬਣਾਉਣਾ, ੳਪੀਡੀ ਮਹਾਮਾਰੀ ਨਾਲ ਲੜਨ ਵਿੱਚ ਮਦਦ ਕਰਨਾ ਅਤੇ ਭੋਜਨ ਸੁਰੱਖਿਆ ਵਿੱਚ ਸੁਧਾਰ ਕਰਨਾ ਸ਼ਾਮਲ ਹੈ। ਇਹ ਸਰਵਉੱਚ ਸਨਮਾਨ ਅਮਰੀਕਾ ਵਿੱਚ ਸੰਨ 1959 ਵਿੱਚ ਸ਼ੁਰੂ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਨੈਸ਼ਨਲ ਮੈਡਲ ਆਫ਼ ਸਾਇੰਸ ਦੇਸ਼ ਦਾ ਸਭ ਤੋਂ ਉੱਚਾ ਵਿਗਿਆਨਕ ਸਨਮਾਨ ਹੈ, ਜਿਸਦੀ ਸਥਾਪਨਾ ਯੂ.ਐੱਸ ਕਾਂਗਰਸ ਦੁਆਰਾ ਕੀਤੀ ਗਈ ਸੀ ਅਤੇ ਯੂ.ਐੱਸ ਨੈਸ਼ਨਲ ਸਾਇੰਸ ਫਾਊਂਡੇਸ਼ਨ ਦੁਆਰਾ ਪ੍ਰਬੰਧਿਤ ਕੀਤੀ ਗਈ ਸੀ। ਇਹ ਸਨਮਾਨ ਸੰਯੁਕਤ ਰਾਜ ਦੇ ਰਾਸ਼ਟਰਪਤੀ ਦੁਆਰਾ ਜੀਵਨ ਵਿਗਿਆਨ, ਕੰਪਿਊਟਰ ਵਿਗਿਆਨ, ਵਿਦਿਅਕ ਵਿਗਿਆਨ, ਇੰਜਨੀਅਰਿੰਗ, ਭੂ-ਵਿਗਿਆਨ, ਗਣਿਤ ਅਤੇ ਭੌਤਿਕ ਵਿਗਿਆਨ ਅਤੇ ਸਮਾਜਿਕ, ਲਾਗੂ ਅਤੇ ਆਰਥਿਕ ਵਿਗਿਆਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵਿਸ਼ੇਸ਼ ਮਾਨਤਾ ਦੇ ਯੋਗ ਵਿਸ਼ੇਸ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News