ਸੰਬੋਧਨ ਦੌਰਾਨ ਬਾਈਡੇਨ ਬੋਲੇ- ਮੈਂ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣ ਦਾ ਕੀਤਾ ਫ਼ੈਸਲਾ

Thursday, Jul 25, 2024 - 10:40 AM (IST)

ਸੰਬੋਧਨ ਦੌਰਾਨ ਬਾਈਡੇਨ ਬੋਲੇ- ਮੈਂ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣ ਦਾ ਕੀਤਾ ਫ਼ੈਸਲਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਨਵੀਂ ਪੀੜ੍ਹੀ ਨੂੰ ਕਮਾਨ ਸੌਂਪਣ ਦਾ ਫੈ਼ਸਲਾ ਕੀਤਾ ਹੈ ਅਤੇ ਅੱਗੇ ਵਧਣ ਦਾ ਇਹ ਸਹੀ ਤਰੀਕਾ ਹੈ। ਬਾਈਡੇਨ ਨੇ ਆਪਣੇ ਦਫ਼ਤਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਸਨੇ ਕਿਹਾ, “ਮੈਂ ਫ਼ੈਸਲਾ ਕੀਤਾ ਕਿ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਨਵੀਂ ਪੀੜ੍ਹੀ ਨੂੰ ਵਾਗਡੋਰ ਸੌਂਪਣਾ ਹੈ। ਇਹ ਸਾਡੇ ਦੇਸ਼ ਨੂੰ ਇਕਜੁੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਨਤਕ ਜੀਵਨ ਵਿੱਚ ਲੰਮਾ ਤਜਰਬਾ ਹਾਸਲ ਕਰਨ ਲਈ ਇੱਕ ਸਮਾਂ ਅਤੇ ਸਥਾਨ ਹੁੰਦਾ ਹੈ ਅਤੇ ਇਸਦੇ ਨਾਲ ਹੀ, ਨਵੀਂ ਆਵਾਜ਼ਾਂ ਅਤੇ ਨੌਜਵਾਨ ਵਿਚਾਰਾਂ ਲਈ ਇੱਕ ਸਮਾਂ ਅਤੇ ਸਥਾਨ ਹੁੰਦਾ ਹੈ, ਇਸ ਲਈ ਉਹ ਸਮਾਂ ਅਤੇ ਸਥਾਨ ਇਹ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਨਿਊਜ਼ੀਲੈਂਡ ਨੇ Parent Resident Visa ਦਾ ਕੀਤਾ ਐਲਾਨ, ਭਾਰਤੀਆਂ ਨੂੰ ਮਿਲੇਗਾ ਵੱਡਾ ਫ਼ਾਇਦਾ

ਬਾਈਡੇਨ ਨੇ ਰਾਸ਼ਟਰਪਤੀ ਦੇ ਰੂਪ ਵਿੱਚ ਆਪਣੇ ਸੰਬੋਧਨ ਵਿੱਚ ਰਾਸ਼ਟਰ ਨੂੰ ਸੰਬੋਧਿਤ ਕੀਤਾ। ਇਹ ਬਿਆਨ ਅਹੁਦੇ ਦੀ ਦੌੜ ਤੋਂ ਹਟਣ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਂ ਦਾ ਸਮਰਥਨ ਕਰਨ ਤੋਂ ਤਿੰਨ ਦਿਨ ਬਾਅਦ ਆਇਆ ਹੈ। ਹੈਰਿਸ ਹੁਣ ਸੰਭਾਵਿਤ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਬਾਈਡੇਨ ਨੇ ਓਵਲ ਦਫਤਰ ਤੋਂ ਕਿਹਾ,"ਮੇਰਾ ਮੰਨਣਾ ਹੈ ਕਿ ਅਮਰੀਕਾ ਇੱਕ ਨਾਜ਼ੁਕ ਮੋੜ 'ਤੇ ਹੈ। ਅੱਜ ਅਸੀਂ ਜੋ ਫ਼ੈਸਲੇ ਲੈਂਦੇ ਹਾਂ, ਉਹ ਦਹਾਕਿਆਂ ਤੱਕ ਸਾਡੇ ਦੇਸ਼ ਅਤੇ ਦੁਨੀਆ ਦਾ ਭਵਿੱਖ ਤੈਅ ਕਰਨਗੇ।'' ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਫਸਟ ਲੇਡੀ ਜਿਲ ਬਾਈਡੇਨ, ਬੇਟੇ ਹੰਟਰ ਬਾਈਡੇਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News