ਬਾਈਡੇਨ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਇਸ ਸੂਬੇ 'ਚ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਤੇ ਦੇਸ਼ ਨਿਕਾਲਾ ਦੇਣ 'ਤੇ ਲਗਾਈ ਰ

06/18/2024 4:33:26 PM

ਨਿਊਯਾਰਕ (ਰਾਜ ਗੋਗਨਾ) - ਇੱਕ ਸੰਘੀ ਜੱਜ ਨੇ ਸੋਮਵਾਰ ਨੂੰ ਆਇਓਵਾ ਸੂਬੇ ਦੇ ਇੱਕ ਰਾਜ ਦੇ ਕਾਨੂੰਨ ਨੂੰ ਲਾਗੂ ਕਰਨ ਤੋਂ ਅਸਥਾਈ ਤੌਰ 'ਤੇ ਰੋਕ ਦਿੱਤਾ। ਜੋ ਸਥਾਨਕ ਅਧਿਕਾਰੀਆਂ ਨੂੰ ਉਨ੍ਹਾਂ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ, ਚਾਰਜ ਕਰਨ ਅਤੇ ਦੇਸ਼ ਨਿਕਾਲਾ ਦੇਣ ਦੀ ਆਗਿਆ ਦਿੰਦਾ ਹੈ। ਜਿਨ੍ਹਾਂ ਨੂੰ ਪਹਿਲਾਂ ਅਮਰੀਕਾ ਵਿੱਚ ਦਾਖਲੇ ਤੋਂ ਇਨਕਾਰ ਕੀਤਾ ਗਿਆ ਸੀ ਜਾਂ ਦੇਸ਼ ਨਿਕਾਲਾ ਦਿੱਤਾ ਗਿਆ ਸੀ।

ਬਾਈਡੇਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਨਵੇਂ ਕਾਨੂੰਨ 'ਤੇ ਆਇਓਵਾ ਰਾਜ 'ਤੇ ਮੁਕੱਦਮਾ ਕੀਤਾ ਸੀ ਅਤੇ  ਇਹ ਦਲੀਲ ਦਿੱਤੀ ਸੀ ਕਿ ਫੈਡਰਲ ਸਰਕਾਰ ਕੋਲ "ਗੈਰ-ਨਾਗਰਿਕਾਂ ਦੇ ਦਾਖਲੇ ਅਤੇ ਹਟਾਉਣ ਨੂੰ ਨਿਯਮਤ ਕਰਨ ਲਈ ਸੰਘੀ ਕਾਨੂੰਨ ਦੇ ਅਧੀਨ ਵਿਸ਼ੇਸ਼ ਅਧਿਕਾਰ ਹੈ। ਇਸ ਦੇ ਨਾਲ ਹੀ ਯੂ.ਐਸ ਏ ਦੀ ਜ਼ਿਲ੍ਹਾ ਅਦਾਲਤ ਦੇ ਜੱਜ ਸਟੀਫਨ ਲੋਚਰ ਨੇ ਕਿਹਾ ਕਿ  "ਰਾਜਨੀਤੀ ਦੇ ਮਾਮਲੇ ਵਜੋਂ, ਨਵਾਂ ਕਾਨੂੰਨ ਬਚਾਅ ਯੋਗ ਹੋ ਸਕਦਾ ਹੈ।"

ਲੋਚਰ ਨੇ ਆਪਣੇ ਫੈਸਲੇ ਵਿੱਚ ਲਿਖਿਆ। "ਸੰਵਿਧਾਨਕ ਕਾਨੂੰਨ ਦੇ ਮਾਮਲੇ ਵਜੋਂ, ਇਹ ਨਹੀਂ ਹੈ।ਲੋਚਰ ਨੂੰ 2022 ਵਿੱਚ ਰਾਸ਼ਟਰਪਤੀ ਬਾਈਡੇਨ ਦੁਆਰਾ ਆਇਓਵਾ ਰਾਜ ਦੇ ਦੱਖਣੀ ਜ਼ਿਲ੍ਹੇ ਲਈ ਯੂਐਸ ਜ਼ਿਲ੍ਹਾ ਅਦਾਲਤ ਵਿੱਚ ਨਿਯੁਕਤ ਕੀਤਾ ਗਿਆ ਸੀ। ਸੈਨੇਟ ਦੀ ਨਿਆਂਪਾਲਿਕਾ ਕਮੇਟੀ ਆਇਓਵਾ ਗਵਰਨਰ ਕਿਮ ਰੇਨੋਲਡਜ਼, ਜਿਸਨੇ ਅਪ੍ਰੈਲ ਵਿੱਚ ਸੈਨੇਟ ਫਾਈਲ 2340 ਦੇ ਇਸ ਕਾਨੂੰਨ ਵਿੱਚ ਦਸਤਖਤ ਕੀਤੇ ਸਨ।

ਗਵਰਨਰ ਰੇਨੋਲਡਜ ਨੇ ਐਕਸ 'ਤੇ ਲਿਖਿਆ , "ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਲਈ ਆਇਓਵਾ ਦੇ ਕਾਨੂੰਨ ਨੂੰ ਬਲੌਕ ਕਰ ਦਿੱਤਾ ਗਿਆ ਹੈ।  ਜੋ ਸਾਨੂੰ ਬਾਈਡੇਨ ਦੇ ਓਪਨ ਬਾਰਡਰ ਦੇ ਨਤੀਜਿਆਂ ਤੋਂ ਅਸੁਰੱਖਿਅਤ ਬਣਾ ਦਿੰਦਾ ਹੈ।ਇਹ ਕਾਨੂੰਨ, ਜੋ ਕਿ 1 ਜੁਲਾਈ ਨੂੰ ਲਾਗੂ ਹੋਣ ਵਾਲਾ ਸੀ ਅਤੇ ਬਾਈਡੇਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਪ੍ਰਵਾਸੀ ਕਾਨੂੰਨ ਨੂੰ ਲੈ ਕੇ ਆਇਓਵਾ ਵਿਰੁੱਧ ਮੁਕੱਦਮਾ ਦਾਇਰ ਕੀਤਾ ਸੀ। ਆਇਓਵਾ ਦੇ ਅਟਾਰਨੀ ਜਨਰਲ ਨੇ ਅਦਾਲਤ ਦੇ ਇਸ ਫੈਸਲੇ 'ਤੇ ਅਪੀਲ ਕਰਨ ਦੀ ਵੀ ਯੋਜਨਾ ਬਣਾਈ ਹੈ।


Harinder Kaur

Content Editor

Related News