ਹੱਥ ''ਚ ਰਾਕੇਟ ਲਾਂਚਰ ਅਤੇ ਤਾਲਿਬਾਨੀ ਪਹਿਰਾਵੇ ''ਚ ਬਾਈਡੇਨ ਦੀ ''ਤਸਵੀਰ'' ਵਾਇਰਲ

Friday, Sep 17, 2021 - 06:25 PM (IST)

ਵਾਸ਼ਿੰਗਟਨ (ਬਿਊਰੋ): ਤਾਲਿਬਾਨੀ ਅੱਤਵਾਦੀਆਂ ਨੇ ਜਦੋਂ ਤੋਂ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਦੇਸ਼ ਦੇ ਇਹਨਾਂ ਹਾਲਾਤ ਲਈ ਅੰਤਰਰਾਸ਼ਟਰੀ ਪੱਧਰ ਦੇ ਕਈ ਦੇਸ਼ਾਂ ਸਮੇਤ ਖੁਦ ਅਮਰੀਕੀ ਵੀ ਆਪਣੇ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਜ਼ਿੰਮੇਵਾਰ ਮੰਨਦੇ ਹਨ। ਜੋਅ ਬਾਈਡੇਨ ਦੇ ਸੈਨਾ ਵਾਪਸੀ ਦੇ ਫ਼ੈਸਲੇ ਦੇ ਬਾਅਦ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਅਤੇ ਆਮ ਜਨਤਾ ਨੂੰ ਉਸ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਫ਼ੈਸਲੇ ਨਾਲ ਬਾਈਡੇਨ ਦਾ ਅਕਸ ਖਰਾਬ ਹੋਇਆ ਹੈ। ਇਸ ਫ਼ੈਸਲੇ 'ਤੇ ਬਾਈਡੇਨ ਨੂੰ ਨਿਸ਼ਾਨਾ ਬਣਾਉਣ ਲਈ ਅਮਰੀਕਾ ਵਿਚ ਇਕ ਮੁਹਿੰਮ ਸ਼ੁਰੂ ਹੋਈ ਹੈ। ਇਸ ਮੁਹਿੰਮ ਦੇ ਤਹਿਤ ਰਾਸ਼ਟਰਪਤੀ ਬਾਈਡੇਨ ਨੂੰ ਤਾਲਿਬਾਨੀ ਅੱਤਵਾਦੀ ਦੇ ਤੌਰ 'ਤੇ ਦਿਖਾਉਣ ਵਾਲੇ ਬਿਲਬੋਰਡ ਲਗਾਏ ਗਏ ਹਨ, ਜਿਹਨਾਂ 'ਤੇ ਲਿਖਿਆ ਹੈ-'ਮੇਕਿੰਗ ਦੀ ਤਾਲਿਬਾਨ ਗ੍ਰੇਟ ਅਗੇਨ'।

'ਦੀ ਸਨ' ਦੀ ਰਿਪੋਰਟ ਮੁਤਾਬਕ ਪੈੱਨਸਿਲਵੇਨੀਆ ਦੇ ਸਾਬਕਾ ਸੈਨੇਟਰ ਸਕੌਟ ਵੈਗਨਰ ਨੇ ਰਾਸ਼ਟਰਪਤੀ ਜੋਅ ਬਾਈਡੇਨ ਖ਼ਿਲਾਫ਼ ਇਹ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਬਾਈਡੇਨ ਦੇ ਇਕ ਫ਼ੈਸਲੇ ਕਾਰਨ ਪੂਰੀ ਦੁਨੀਆ ਦੇ ਸਾਹਮਣੇ ਅਮਰੀਕਾ ਨੂੰ ਸ਼ਰਮਿੰਦਗੀ ਉਠਾਉਣੀ ਪਈ। ਉਸ ਦਾ ਮਜ਼ਾਕ ਉੱਡਿਆ। ਦੋ ਮਹੀਨੇ ਤੱਕ ਚਲਣ ਵਾਲੀ ਇਸ ਮੁਹਿੰਮ ਦੇ ਤਹਿਤ ਜਗ੍ਹਾ-ਜਗ੍ਹਾ ਬਾਈਡੇਨ ਨੂੰ ਤਾਲਿਬਾਨੀ ਅੱਤਵਾਦੀ ਦਰਸਾਉਣ ਵਾਲੇ ਬਿਲਬੋਰਡ ਲਗਾਏ ਗਏ ਹਨ।

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਜਲਦ ਹੋਵੇਗੀ ਤਾਲਿਬਾਨ ਦੀ 'ਨਿਯਮਿਤ' ਫ਼ੌਜ, ਸਾਬਕਾ ਫ਼ੌਜੀ ਵੀ ਹੋਣਗੇ ਸ਼ਾਮਲ

ਤਾਲਿਬਾਨੀ ਪਹਿਰਾਵੇ ਵਿਚ ਬਾਈਡੇਨ
ਬਿਲਬੋਰਡ 'ਤੇ ਲੱਗੀ ਤਸਵੀਰ ਵਿਚ ਬਾਈਡੇਨ ਤਾਲਿਬਾਨੀ ਪਹਿਰਾਵੇ ਵਿਚ ਹਨ ਅਤੇ ਉਹਨਾਂ ਦੇ ਹੱਥ ਵਿਚ ਰਾਕੇਟ ਲਾਂਚਰ ਹੈ। ਸਕੌਟ ਵੈਗਨਰ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਫਗਾਨਿਸਤਾਨ ਤੋਂ ਸੈਨਾ ਵਾਪਸ ਬੁਲਾ ਕੇ ਰਾਸ਼ਟਰਪਤੀ ਬਾਈਡੇਨ ਨੇ ਤਾਲਿਬਾਨ ਦੀ ਮਦਦ ਕੀਤੀ ਹੈ। ਬਾਈਡੇਨ ਦੇ ਇਸ ਫ਼ੈਸਲੇ ਦੀ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸਖ਼ਤ ਆਲੋਚਨਾ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News