ਭੂਟਾਨ ''ਚ ਕੋਰੋਨਾ ਵਾਇਰਸ ਨੂੰ 90 ਫੀਸਦੀ ਲੋਕ ਦੇ ਚੁੱਕੇ ਨੇ ਮਾਤ

Monday, Jul 13, 2020 - 12:32 PM (IST)

ਭੂਟਾਨ ''ਚ ਕੋਰੋਨਾ ਵਾਇਰਸ ਨੂੰ 90 ਫੀਸਦੀ ਲੋਕ ਦੇ ਚੁੱਕੇ ਨੇ ਮਾਤ

ਥਿੰਪੂ- ਭੂਟਾਨ ਵਿਚ ਕੋਰੋਨਾ ਵਾਇਰਸ ਦੇ ਕੁੱਲ 82 ਮਾਮਲਿਆਂ ਵਿਚੋਂ ਐਤਵਾਰ ਤੱਕ 76 ਮਰੀਜ਼ਾਂ ਦੇ ਸਿਹਤਯਾਬ ਹੋਣ ਦੇ ਬਾਅਦ ਦੇਸ਼ ਵਿਚ ਕੋਰੋਨਾ ਰਿਕਵਰੀ ਦਰ 90 ਫੀਸਦੀ ਤੋਂ ਉੱਪਰ ਪੁੱਜ ਗਈ ਹੈ।

ਭੂਟਾਨ ਵਿਚ ਸਿਹਤ ਮੰਤਰਾਲੇ ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਦੀ ਇਸ ਰਿਪੋਰਟ ਮੁਤਾਬਕ ਦੇਸ਼ ਵਿਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਸਿਰਫ 6 ਰਹਿ ਗਈ ਹੈ। ਦੇਸ਼ ਵਿਚ ਕੋਰੋਨਾ ਦੀ ਲਾਗ ਕਾਰਨ ਅਜੇ ਤੱਕ ਇਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਈ ਕੋਰੋਨਾ ਪੀਜ਼ੀਟਿਵ ਕੇਸ ਨਹੀਂ ਮਿਲਿਆ। ਮੰਤਰਾਲੇ ਨੇ ਦੱਸਿਆ ਕਿ ਦੋ ਪ੍ਰਵਾਸੀ ਔਰਤਾਂ ਜੋ ਸ਼ੁੱਕਰਵਾਰ ਨੂੰ ਮੱਧ ਏਸ਼ੀਆ ਤੋਂ ਵਾਪਸ ਆਈਆਂ ਸਨ, ਦੀ ਰਿਪੋਰਟ ਪਾਜ਼ੀਟਿਵ ਆਈ ਹੈ। 

ਸਰਕਾਰ ਨੇ 1 ਜੁਲਾਈ ਤੋਂ ਦੇਸ਼ ਭਰ ਵਿਚ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ ਖੋਲ੍ਹ ਦਿੱਤੇ ਹਨ, ਜਦੋਂ ਕਿ ਦੂਸਰੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਆਨ ਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਮੰਤਰਾਲੇ ਨੇ ਵਿਸ਼ੇਸ਼ ਤੌਰ 'ਤੇ ਦੇਸ਼ ਦੇ ਦੱਖਣੀ ਹਿੱਸੇ ਵਿਚ ਵੱਸਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਸੁਰੱਖਿਅਤ ਰਹਿਣ ਲਈ ਹੋਰ ਉਪਾਵਾਂ ਦੀ ਪਾਲਣਾ ਕਰਨ ਲਈ ਕਿਹਾ ਹੈ।
 


author

Lalita Mam

Content Editor

Related News