ਭੂਟਾਨ ’ਚ 16 ਦਿਨਾਂ ’ਚ 93 ਫ਼ੀਸਦੀ ਬਾਲਗਾਂ ਨੂੰ ਕੋਵਿਡ-19 ਟੀਕਾ ਲਗਾਇਆ ਗਿਆ

Monday, Apr 12, 2021 - 08:38 PM (IST)

ਭੂਟਾਨ ’ਚ 16 ਦਿਨਾਂ ’ਚ 93 ਫ਼ੀਸਦੀ ਬਾਲਗਾਂ ਨੂੰ ਕੋਵਿਡ-19 ਟੀਕਾ ਲਗਾਇਆ ਗਿਆ

ਥਿੰਪੂ (ਭਾਸ਼ਾ) : ਭੂਟਾਨ ’ਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੇ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਟੀਕਾਕਰਨ ਦਾ ਗ੍ਰਾਫ ਹਰ ਦਿਨ ਉਪਰ ਵੱਲ ਵੱਧਦਾ ਹੀ ਜਾ ਰਿਹਾ ਹੈ। ਭੂਟਾਨ ਤੇਜ਼ੀ ਨਾਲ ਟੀਕਾ ਲਗਾਉਣ ਲਈ ਜਾਣੇ ਜਾ ਰਹੇ ਇਜ਼ਰਾਇਲ, ਅਮਰੀਕਾ, ਬਹਿਰੀਨ ਅਤੇ ਹੋਰ ਦੇਸ਼ਾਂ ਤੋਂ ਅੱਗੇ ਨਿਕਲ ਚੁੱਕਾ ਹੈ। ਦੇਸ਼ ਵਿਚ ਸਿਰਫ਼ 16 ਦਿਨਾਂ ਦੇ ਅੰਦਰ 93 ਫ਼ੀਸਦੀ ਬਾਲਗਾਂ ਨੂੰ ਕੋਵਿਡ-19 ਰੋਧੀ ਟੀਕਾ ਲਗਾਇਆ ਜਾ ਚੁੱਕਾ ਹੈ।

ਇਨ੍ਹਾਂ ਦੇਸ਼ਾਂ ਨੂੰ ਇੱਥੇ ਤੱਕ ਪਹੁੰਚਣ ਵਿਚ ਮਹੀਨੇ ਲੱਗੇ, ਜਿੱਥੇ ਭੂਟਾਨ ਹੁਣ ਪਹੁੰਚ ਚੁੱਕਾ ਹੈ। ਇਹ ਦੇਸ਼ ਕੋਰੋਨਾ ਵਾਇਰਸ ਇੰਫੈਕਸ਼ਨ ਦੇ ਮਾਮਲੇ ਵਧਣ ਦੇ ਮੱਦੇਨਜ਼ਰ ਟੀਕਾਕਰਨ ਮੁਹਿੰਮ ਨੂੰ ਤੇਜ਼ੀ ਨਾਲ ਵਧਾਉਣ ਲਈ ਕਾਫ਼ੀ ਕੋਸ਼ਿਸ਼ਾਂ ਕਰ ਰਹੇ ਹਨ ਪਰ ਭੂਟਾਨ ਵਿਚ ਟੀਕਾਕਰਨ ਮੁਹਿੰਮ ਲੱਗਭਗ ਸਮਾਪਤੀ ’ਤੇ ਹੈ ਅਤੇ ਜੋ ਸਿਰਫ਼ 16 ਦਿਨ ਪਹਿਲਾਂ ਸ਼ੁਰੂ ਹੋਈ ਸੀ। ਭਾਰਤ ਅਤੇ ਚੀਨ ਵਿਚਾਲੇ ਸਥਿਤ ਛੋਟੇ ਜਿਹੇ ਇਸ ਹਿਮਾਲਿਆ ਦੇਸ਼ ਨੇ 27 ਮਾਰਚ ਦੇ ਬਾਅਦ ਤੋਂ ਕਰੀਬ 93 ਫ਼ੀਸਦੀ ਬਾਲਗ ਆਬਾਦੀ ਨੂੰ ਟੀਕਾ ਲਗਾ ਦਿੱਤਾ ਹੈ।

ਦੇਸ਼ ਵਿਚ ਕੁੱਲ 8 ਲੱਖ ਆਬਾਦੀ ਵਿਚੋਂ 62 ਫ਼ੀਸਦੀ ਨੂੰ ਟੀਕਾ ਲੱਗ ਚੁੱਕਾ ਹੈ। ਤੇਜ਼ ਟੀਕਾਕਰਨ ਦੇ ਬਾਅਦ ਇਹ ਛੋਟਾ ਜਿਹਾ ਰਾਸ਼ਟਰ ਹੁਣ ਸੇਸ਼ੇਲਸ ਤੋਂ ਥੋੜ੍ਹਾ ਹੀ ਪਿੱਛੇ ਹੈ, ਜਿਸ ਨੇ ਆਪਣੀ 1,00,000 ਦੀ ਆਬਾਦੀ ਵਿਚੋਂ 66 ਫ਼ੀਸਦੀ ਨੂੰ ਟੀਕਾ ਦੇ ਦਿੱਤਾ ਹੈ। ਘੱਟ ਆਬਾਦੀ ਦੇ ਚਲਦੇ ਭੂਟਾਨ ਨੂੰ ਤੇਜ਼ ਟੀਕਾਕਰਨ ਵਿਚ ਸਫ਼ਲਤਾ ਮਿਲੀ ਹੈ ਪਰ ਇਸ ਦਾ ਸਿਹਰਾ ਸਮਰਪਿਤ ਨਾਗਰਿਕ ਸਵੈ ਸੈਵਕਾਂ ਅਤੇ ਸਥਾਨਕ ਕੋਲਡ ਚੇਨ ਭੰਡਾਰਾਂ ਨੂੰ ਵੀ ਜਾਂਦਾ ਹੈ। ਭੂਟਾਨ ਨੂੰ ਜਨਵਰੀ ਵਿਚ ਭਾਰਤ ਤੋਂ ਐਸਟ੍ਰਾਜੇਨੇਕਾ ਦੇ ਟੀਕੇ ਦੀਆਂ 150,000 ਖ਼ੁਰਾਕਾਂ ਮਿਲੀਆਂ ਸਨ। ਇਹ ਭੂਟਾਨ ਕੋਲ ਆਈ ਟੀਕੇ ਦੀ ਪਹਿਲੀ ਖੇਪ ਸੀ।  


author

cherry

Content Editor

Related News