ਭਾਰਤ ਦੀ ਇਸ ਧੀ ਦਾ ਨਹੀਂ ਕੋਈ ਸਾਨ੍ਹੀ, ਇਟਲੀ ''ਚ ਜਿੱਤੀ ਮਿਸ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ (ਤਸਵੀਰਾਂ)

6/26/2017 6:46:02 PM

ਵੇਨਿਸ— ਭਾਰਤ ਦੀ ਇਸ ਧੀ ਦਾ ਕੋਈ ਸਾਨ੍ਹੀ ਨਹੀਂ ਹੈ। ਦੇਹਰਾਦੂਨ ਦੀ ਭੂਮਿਕਾ ਸ਼ਰਮਾ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕੀਤਾ ਹੈ ਪਰ ਉਹ ਭਾਰਤ ਦੀ ਇਕ ਹੋਰ ਮਿਸ ਵਰਲਡ ਨਹੀਂ ਸਗੋਂ ਇਸ ਤੋਂ ਵੀ ਵਧ ਕੇ ਹੈ ਕਿਉਂਕਿ ਇਹ ਖਿਤਾਬ ਉਸ ਨੇ ਬੌਡੀਬਿਲਡਿੰਗ ਵਿਚ ਜਿੱਤਿਆ ਹੈ। ਇਟਲੀ ਦੇ ਵੇਨਿਸ ਵਿਚ ਵਰਲਡ ਬੌਡੀਬਿਲਡਿੰਗ ਚੈਂਪੀਅਨਸ਼ਿਪ ਵਿਚ ਹਿੱਸਾ ਲਿਆ ਅਤੇ ਖਿਤਾਬ ਆਪਣੇ ਨਾਂ ਕੀਤਾ। ਭੂਮਿਕਾ ਨੂੰ ਇਸ ਮੁਕਾਬਲੇ ਵਿਚ ਸਭ ਤੋਂ ਜ਼ਿਆਦਾ ਨੰਬਰ ਬੌਡੀ ਪੋਜ਼ਿੰਗ, ਫਾਲ ਕੈਟਾਗਰੀ ਵਿਚ ਮਿਲੇ ਹਨ। 
ਇਸ ਚੈਂਪੀਅਨਸ਼ਿਪ ਵਿਚ 50 ਤੋਂ ਜ਼ਿਆਦਾ ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ ਅਤੇ ਭੂਮਿਕਾ ਇਸ ਵਿਚ ਸ਼ਾਮਲ ਹੋਣ ਵਾਲੇ 27 ਪ੍ਰਤੀਭਾਗੀਆਂ 'ਚੋਂ ਇਕ ਸੀ। ਭੂਮਿਕਾ ਦੀ ਮਾਂ ਹਸਨਾ ਮਨਰਾਲ ਭਾਰਤ ਦੀ ਵੇਟਲਿਫਟਿੰਗ ਟੀਮ ਦੀ ਮੁੱਖ ਕੋਚ ਹੈ। ਭੂਮਿਕਾ ਦਾ ਸੁਪਨਾ ਸ਼ੁਰੂ ਤੋਂ ਬੌਡਬਿਲਡਿੰਗ ਵਿਚ ਜਾਣ ਦਾ ਨਹੀਂ ਸੀ। ਪਹਿਲਾਂ ਉਹ ਸ਼ੂਟਿੰਗ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਸੀ ਪਰ ਬਾਅਦ ਵਿਚ ਉਸ ਨੇ ਬੌਡੀਬਿਲਡਿੰਗ ਨੂੰ ਕੈਰੀਅਰ ਦੇ ਤੌਰ 'ਤੇ ਚੁਣਿਆ। ਭੂਮਿਕਾ ਦਾ ਸਫਰ ਇੱਥੇ ਹੀ ਖਤਮ ਨਹੀਂ ਹੋਇਆ। ਉਹ ਦਸੰਬਰ ਵਿਚ ਹੋਣ ਵਾਲੀ ਮਿਸ ਯੂਨੀਵਰਸ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਕੇ ਭਾਰਤ ਦਾ ਮਾਣ ਵਧਾਉਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ