ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

Wednesday, Sep 08, 2021 - 02:35 PM (IST)

ਭੁਲੱਥ ਦੇ ਨੌਜਵਾਨ ਦਾ ਅਮਰੀਕਾ 'ਚ ਗੋਲੀ ਮਾਰ ਕੇ ਕਤਲ

ਨਿਊਯਾਰਕ (ਰਾਜ ਗੋਗਨਾ): ਬੀਤੀ ਰਾਤ ਅਮਰੀਕਾ ਦੇ ਸੂਬੇ ਟੈਕਸਾਸ ਦੇ ਟਾਊਨ ਲਿਬਰਟੀ 'ਚ ਹਰੀਰੇ 90 'ਤੇ ਸਥਿੱਤ ਇਕ ਸਟੋਰ 'ਤੇ ਕੰਮ ਕਰਦੇ  ਪੰਜਾਬੀ ਮੂਲ ਦੇ  (22) ਸਾਲਾ ਨੌਜਵਾਨ ਗੁਰਜੀਤਪਾਲ ਸਿੰਘ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਸਟੋਰ 'ਚ ਦਾਖ਼ਲ ਹੋ ਕੇ ਗੋਲੀ ਮਾਰ ਕਤਲ ਕਰ ਦਿੱਤਾ। ਨੌਜਵਾਨ ਦਾ ਪਿਛੋਕੜ ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਤਹਿਸੀਲ ਖੇਤਰ ਅਧੀਨ ਆਉਂਦਾ ਪੈਂਦੇ ਪਿੰਡ ਬੱਸੀ ਨਾਲ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦਾ ਕਤਲ

ਮੌਕੇ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਰਾਤ ਨੂੰ ਸਟੋਰ 'ਚ ਕੁਝ ਲੈਣ ਲਈ ਇਕ ਵਿਅਕਤੀ ਦਾਖ਼ਲ ਹੋਇਆ, ਜੋ ਨਸ਼ੇ ਦੀ ਹਾਲਤ 'ਚ ਸੀ ਅਤੇ ਕੁਝ ਵਸਤੂ ਦੇ ਭਾਅ ਦੇ ਲੈਣ-ਦੇਣ ਤੋਂ ਉਸ ਦੀ ਕਲਰਕ ਨਾਲ ਤਕਰਾਰ ਹੋ ਗਈ ਸੀ ਅਤੇ ਉਹ ਉਸ ਸਮੇਂ ਉੱਥੋਂ ਚਲਾ ਗਿਆ। ਫਿਰ ਉਹ 15 ਕੁ ਮਿੰਟ ਦੇ ਸਮੇਂ ਬਾਅਦ ਵਾਪਸ ਸਟੋਰ 'ਚ ਦਾਖ਼ਲ ਹੋਇਆ ਅਤੇ ਸਟੋਰ 'ਤੇ ਕੰਮ ਕਰਦੇ ਇਸ ਨੌਜਵਾਨ ਗੁਰਜੀਤ ਪਾਲ ਸਿੰਘ ਨੂੰ ਕਾਊਂਟਰ 'ਚ ਦਾਖ਼ਲ ਹੋ ਕੇ ਗੋਲੀ ਮਾਰ ਕੇ ਫ਼ਰਾਰ ਹੋ ਗਿਆ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ


author

cherry

Content Editor

Related News