ਕੈਨੇਡਾ ਦੇ ਟੋਰਾਂਟੋ ਸ਼ਹਿਰ ''ਚ ਭਾਰਤ ਫੈਸਟੀਵਲ ਦੀਆਂ ਧੁੰਮਾਂ, ਸਿੱਧੂ ਮੂਸੇਵਾਲਾ ਨੂੰ ਵੀ ਦਿੱਤੀ ਗਈ ਸ਼ਰਧਾਂਜਲੀ

Tuesday, Aug 02, 2022 - 05:21 PM (IST)

ਕੈਨੇਡਾ ਦੇ ਟੋਰਾਂਟੋ ਸ਼ਹਿਰ ''ਚ ਭਾਰਤ ਫੈਸਟੀਵਲ ਦੀਆਂ ਧੁੰਮਾਂ, ਸਿੱਧੂ ਮੂਸੇਵਾਲਾ ਨੂੰ ਵੀ ਦਿੱਤੀ ਗਈ ਸ਼ਰਧਾਂਜਲੀ

ਕੈਨੇਡਾ/ਟੋਰਾਂਟੋ (ਟੱਕਰ) - ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਡਾਊਨ ਟਾਊਨ ਵਿਚ ਅੱਜ ਭਾਰਤ ਫੈਸਟੀਵਲ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀਆਂ ਤੋਂ ਇਲਾਵਾ ਹੋਰ ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਫੈਸਟੀਵਲ ਦਾ ਨਾਮ ‘ਟੇਸਟ ਆਫ਼ ਇੰਡੀਆ’ ਰੱਖਿਆ ਗਿਆ, ਜਿਸ ਵਿਚ 100 ਤੋਂ ਵੱਧ ਵੱਖ-ਵੱਖ ਭਾਰਤੀ ਪਕਵਾਨਾਂ ਦੇ ਸਟਾਲ ਲਗਾਏ ਗਏ, ਜਿਸ ਦਾ ਲੋਕਾਂ ਵਲੋਂ ਖੂਬ ਆਨੰਦ ਮਾਣਿਆ ਗਿਆ।

ਇਹ ਵੀ ਪੜ੍ਹੋ: 65000 ਫੁੱਟ ਦੀ ਉਚਾਈ ਤੋਂ ਘਰ ਦੀ ਛੱਤ 'ਤੇ ਡਿੱਗਾ ਸਕਾਈਡਾਈਵਰ, ਹੋਈ ਮੌਤ

PunjabKesari

ਹੋਰ ਤਾਂ ਹੋਰ ਵੱਖ-ਵੱਖ ਪਕਵਾਨਾਂ ਤੋਂ ਇਲਾਵਾ ਬੀਅਰ ਬਾਰ ਦੇ ਸਟਾਲ ਵੀ ਲਗਾਏ ਗਏ, ਜਿੱਥੇ ਭਾਰਤੀ ਜਾਮ ਨਾਲ ਜਾਮ ਟਕਰਾਉਂਦੇ ਦਿਖਾਈ ਦਿੱਤੇ। ਕੈਨੇਡਾ ਵਿਚ ਵਸਦੇ ਭਾਰਤੀ ਆਪਣੇ ਦੇਸ਼ ਨਾਲ ਸਬੰਧਿਤ ਵੱਖ-ਵੱਖ ਪਕਵਾਨਾਂ ਦਾ ਲੁਤਫ਼ ਉਠਾਉਣ ਲਈ ਐਨੇ ਉਤਸ਼ਾਹਿਤ ਦਿਖਾਈ ਦਿੱਤੇ ਕਿ ਉਹ ਕਤਾਰਾਂ ਵਿਚ ਖੜੇ ਹੋ ਕੇ ਇਨ੍ਹਾਂ ਨੂੰ ਖਾਣ ਦਾ ਇੰਤਜ਼ਾਰ ਕਰਦੇ ਦੇਖੇ ਗਏ। ਇਸ ਤੋਂ ਇਲਾਵਾ ਇੱਥੇ ਭਾਰਤੀ ਕਲਾਕਾਰਾਂ ਵਲੋਂ ਫੈਸਟੀਵਲ ’ਚ ਆਏ ਹਜ਼ਾਰਾਂ ਹੀ ਦਰਸ਼ਕਾਂ ਦਾ ਵੱਖ-ਵੱਖ ਫਿਲਮੀ ਗਾਣਿਆਂ ’ਤੇ ਪੇਸ਼ਕਾਰੀ ਕਰਕੇ ਉਨ੍ਹਾਂ ਦਾ ਮੰਨੋਰੰਜਨ ਕੀਤਾ ਗਿਆ। ਇਸ ਫੈਸਟੀਵਲ ਵਿਚ ਭਾਰਤੀਆਂ ਦੇ ਨਾਲ-ਨਾਲ ਗੋਰੇ ਵੀ ਹਿੰਦੀ ਤੇ ਪੰਜਾਬੀ ਗਾਣਿਆਂ ’ਤੇ ਭੰਗੜੇ ਪਾਉਂਦੇ ਨਜ਼ਰ ਆਏ। ਕੈਨੇਡਾ ਦੀ ਧਰਤੀ ’ਤੇ ਇਸ ਭਾਰਤੀ ਫੈਸਟੀਵਲ ਦੀਆਂ ਧੁੰਮਾਂ ਸਾਫ਼ ਦਿਖਾਈ ਦਿੱਤੀਆਂ ਅਤੇ ਲੋਕਾਂ ਨੇ ਇਸ ਦਾ ਖੂਬ ਆਨੰਦ ਮਾਣਿਆ। 

ਇਹ ਵੀ ਪੜ੍ਹੋ: ਲੀਬੀਆ 'ਚ ਟੈਂਕਰ ਪਲਟਣ ਮਗਰੋਂ ਲੋਕ ਭਰਨ ਲੱਗੇ ਤੇਲ ਦੀਆਂ ਬਾਲਟੀਆਂ, ਧਮਾਕੇ 'ਚ 9 ਹਲਾਕ, 75 ਤੋਂ ਵਧੇਰੇ ਝੁਲਸੇ

PunjabKesari

ਸਿੱਧੂ ਮੂਸੇਵਾਲਾ ਨੂੰ ਵੀ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਦੇ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਪੰਜਾਬ ਦੇ ਨਾਲ-ਨਾਲ ਕੈਨੇਡਾ ਵਿਚ ਬਹੁਤ ਜ਼ਿਆਦਾ ਹੈ ਅਤੇ ਇੱਥੇ ਵਸਦੇ ਪੰਜਾਬੀ ਤੇ ਗੋਰੇ ਵੀ ਉਸਦੀ ਕਲਾਕਾਰੀ ਦੇ ਫੈਨ ਹਨ। ਇਸ ਫੈਸਟੀਵਲ ਵਿਚ ਵਿਸ਼ੇਸ਼ ਤੌਰ ’ਤੇ ਸਿੱਧੂ ਮੂਸੇਵਾਲਾ ਦਾ ਕਟਆਊਟ ਲਗਾ ਕੇ ਫੁੱਲਾਂ ਨਾਲ ਉਸ ਨੂੰ ਸ਼ਰਧਾਜਲੀਂ ਭੇਟ ਕੀਤੀ ਗਈ। ਫੈਸਟੀਵਲ ਵਿਚ ਆਏ ਲੋਕ ਸਿੱਧੂ ਮੂਸੇਵਾਲਾ ਦੇ ਕਟਆਊਟ ਨਾਲ ਫੋਟੋ ਖਿਚਵਾ ਉਸ ਦੀ ਗਾਇਕੀ ਨੂੰ ਸਲਾਮ ਕਰਦੇ ਦਿਖਾਈ ਦਿੱਤੇ। 

ਇਹ ਵੀ ਪੜ੍ਹੋ: ਪਾਕਿ : ਪਤਨੀ ਨਾਲ ਨਾਜਾਇਜ਼ ਸਬੰਧ ਦੇ ਸ਼ੱਕ 'ਚ ਪੁਲਸ ਮੁਲਾਜ਼ਮ ਦਾ ਨੱਕ, ਕੰਨ ਅਤੇ ਬੁੱਲ ਵੱਢੇ

PunjabKesari


author

cherry

Content Editor

Related News