ਫਰਿਜ਼ਨੋ ਵਿਖੇ ਮਨਾਈ ਗਈ ਭਾਈ ਰੂਪ ਚੰਦ ਦੀ ਬਰਸੀ

Monday, Jul 22, 2024 - 11:09 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) - ਸਥਾਨਿਕ ਗੁਰਦੁਆਰਾ ਨਾਨਕਸਰ ਕਰਨੀਲੀਆ ਰੋਡ ਫਰਿਜ਼ਨੋ ਵਿਖੇ ਭਾਈ ਰੂਪ ਚੰਦ ਜੀ ਦੀ ਬਰਸੀ, ਪਿੰਡ ਸਮਾਧ ਭਾਈ ਦੀ ਸੰਗਤ ਵੱਲੋ ਸ਼ਰਧਾ ਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਮੂਹ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚੀ ਹੋਈ ਸੀ।

ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਜੱਥੇ ਨੇ ਧਾਰਨਾ ਪੜ੍ਹਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਗਤ ਵੱਲੋ ਚੱਲ ਰਹੇ ਪਾਠ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਕੜ੍ਹਾਹ ਪ੍ਰਸ਼ਾਦ ਦੀ ਦੇਗ ਵਰਤੀ, ਉਪਰੰਤ ਡਾ. ਮਲਕੀਤ ਸਿੰਘ ਕਿੰਗਰਾ ਅਤੇ ਰਾਜਵਿੰਦਰ ਸਿੰਘ ਧਾਲੀਵਾਲ ਨੇ ਭਾਈ ਰੂਪ ਚੰਦ ਦੇ ਜੀਵਨ ਅਤੇ ਪੰਛੀ ਝਾਤ ਪਵਾਈ। ਉਨ੍ਹਾਂ ਕਿਹਾ ਕਿ ਭਾਈ ਰੂਪ ਚੰਦ ਜੀ ਨੇ ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਗੁਰੂ ਸਹਿਬਾਨ ਦੀ ਸੇਵਾ ਕੀਤੀ ਅਤੇ ਭਾਈ ਦੀ ਉਪਾਧੀ ਵੀ ਉਨ੍ਹਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਹਿਬ ਤੋ ਮਿਲੀ। ਉਨ੍ਹਾਂ ਦੱਸਿਆ ਕਿ ਗੁਰੂ ਹਰਗੋਬਿੰਦ ਸਹਿਬ ਨੇ ਭਾਈ ਸਹਿਬ ਦੇ ਨਾਮ 'ਤੇ ਮਾਲਵੇ ਦਾ ਨਗਰ ਭਾਈ ਰੂਪਾ ਵਸਾਇਆ, ਜਿੱਥੇ ਅੱਜ ਵੀ ਉਨ੍ਹਾਂ ਦੇ ਵੰਸ਼ ਕੋਲ ਗੁਰੂ ਸਹਿਬ ਦੀ ਨਿਸ਼ਾਨੀ ਰੱਥ ਦੇ ਰੂਪ ਵਿੱਚ ਸਾਂਭੀ ਹੋਈ ਹੈ। 

PunjabKesari

ਉਨ੍ਹਾਂ ਕਿਹਾ ਕਿ ਸਮਾਧ ਭਾਈ ਵਿਖੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ, ਉਪਰੰਤ ਭਾਈ ਸਹਿਬ ਦੇ ਪਰਿਵਾਰ ਵੱਲੋ ਉਨ੍ਹਾਂ ਦੀ ਸਮਾਧ 'ਤੇ ਅੱਜ ਤੋਂ 301 ਸਾਲ ਪਹਿਲਾ ਪਿੰਡ ਸਮਾਧ ਭਾਈ ਵਸਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਨੇ ਪੰਜਾਬ ਵਾਲੇ ਸੁਖਦੇਵ ਸਿੰਘ ਅਤੇ ਇੰਡੀਆ ਸਵੀਟ ਐਂਡ ਸਪਾਈਸ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਇਹ ਬਰਸੀ ਹਰ ਸਾਲ ਮਨਾਇਆ ਕਰਾਂਗਾ ਅਤੇ ਹਰ ਸੰਭਵ ਮੱਦਦ ਵੀ ਕਰਾਂਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।

 


Inder Prajapati

Content Editor

Related News