10ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਸ਼ਾਨੋ ਸੌਕਤ ਨਾਲ ਆਯੋਜਿਤ, ਸ਼ਰਧਾਲੂਆਂ ਨੇ ਭਗਤੀ ''ਚ ਝ੍ਹੂਮਦਿਆਂ ਭਰੀ ਹਾਜ਼ਰੀ

Sunday, Aug 16, 2026 - 03:11 PM (IST)

10ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਸ਼ਾਨੋ ਸੌਕਤ ਨਾਲ ਆਯੋਜਿਤ, ਸ਼ਰਧਾਲੂਆਂ ਨੇ ਭਗਤੀ ''ਚ ਝ੍ਹੂਮਦਿਆਂ ਭਰੀ ਹਾਜ਼ਰੀ

ਇਟਲੀ (ਕੈਂਥ)- ਸਰਬੱਤ ਦੇ ਭਲੇ ਹਿੱਤ ਇਟਲੀ ਦੇ ਲਾਸੀਓ ਸੂਬੇ ਦੇ ਪ੍ਰਸਿੱਧ ਹਿੰਦੂ ਮੰਦਿਰ ਸ਼੍ਰੀ ਦੁਰਗਾ ਸ਼ਕਤੀ ਮਾਤਾ ਮੰਦਿਰ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਵਿਖੇ ਯੂਰਪ ਦਾ ਵਿਸ਼ਾਲ 10ਵਾਂ "ਮਾਂ ਭਗਵਤੀ ਜਾਗਰਣ" ਮਹਾਂਮਾਈ ਦੀ ਭਰਪੂਰ ਕਿਰਪਾ ਨਾਲ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ । ਯੂਰਪ ਦੇ ਸਭ ਤੋਂ ਵਿਸ਼ਾਲ ਇਸ ਮਾਂ ਭਗਵਤੀ ਜਾਗਰਣ ਵਿੱਚ ਵਿਸ਼ਵ ਪ੍ਰਸਿੱਧ ਲੋਕ ਗਾਇਕਾਂ ਮਨਦੀਪ ਮਾਛੀਵਾਲਾ, ਇਟਲੀ ਦੇ ਚਰਚਿਤ ਲੋਕ ਗਾਇਕ ਰਾਜੂ ਮਾਨ ਤੇ ਨੀਰਜ ਸ਼ਰਮਾਂ ਆਦਿ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ ਨਾਲ ਮਾਤਾ ਰਾਣੀ ਦੇ ਦਰਬਾਰ ਆਪਣੀ ਸ਼ਰਧਾ ਭਰਪੂਰ ਹਾਜ਼ਰੀ ਲੁਆਈ ਤੇ ਪੰਡਾਲ ਦੀ ਸਮੂਹ ਸੰਗਤ ਨੂੰ ਮਾਤਾ ਰਾਣੀ ਦੇ ਭਗਤੀ ਰਸ ਵਿੱਚ ਨੱਚਣ ਲਗਾ ਦਿੱਤਾ।

PunjabKesari

PunjabKesari

ਚੁਫੇਰੇ ਜੈ ਮਾਤਾ ਦੀ ਦੇ ਲੱਗ ਰਹੇ ਜੈਕਾਰੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੇ ਸਨ। ਇਲਾਕੇ ਦੇ ਸਮੂਹ ਗੁਰਦੁਆਰਾ ਸਾਹਿਬ ਸਿੰਘ ਸਭਾ ,ਸ੍ਰੀ ਗੁਰੂ ਰਵਿਦਾਸ ਸਭਾਵਾਂ ਤੇ ਹਿੰਦੂ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਮਾਂ ਭਗਵਤੀ ਜਾਗਰਣ ਵਿੱਚ ਭਰਵੀਂ ਹਾਜ਼ਰੀ ਲਗਵਾਈ ਗਈ। ਮੋਨੂ ਬਰਾਣਾ ਪ੍ਰਧਾਨ ਤੇ ਦੁਰਗਾ ਸ਼ਕਤੀ ਮਾਤਾ ਮੰਦਿਰ ਦੀ ਪ੍ਰਬੰਧਕ ਕਮੇਟੀ ਨੇ ਇਟਲੀ ਦੀਆਂ ਸਭ ਸੰਗਤਾਂ ਦੀ ਇਸ ਮਹਾਂ ਮਾਂ ਭਗਵਤੀ ਜਾਗਰਣ ਵਿੱਚ ਹਾਜ਼ਰੀ ਭਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਭਾਗਾਂ ਭਰਿਆ ਸਮਾਂ ਮੁੱਕਦਰਾਂ ਨਾਲ ਹੀ ਮਿਲ ਦਾ ਹੈ ਜਿਸ ਦਾ ਸਭ ਸੰਗਤ ਨੇ ਪੂਰਾ ਲਾਹਾ ਲਿਆ।

PunjabKesari

ਇਹ ਮਾਂ ਭਗਵਤੀ ਜਾਗਰਣ ਕਿਸੇ ਇੱਕ ਧਰਮ ਦਾ ਨਹੀ ਸਗੋ ਸਭ ਧਰਮਾਂ ਦਾ ਸਾਂਝਾ ਉਤਸਵ ਹੈ, ਜਿਸ ਨੂੰ ਨੇਪਰੇ ਚਾੜਨ ਲਈ ਸਭ ਸੰਗਤ ਦਾ ਸਦਾ ਭਰਪੂਰ ਸਹਿਯੋਗ ਰਹਿੰਦਾ ਹੈ।ਇਸ ਮੌਕੇ ਮਾਤਾ ਰਾਣੀ ਦੇ ਅਤੁੱਟ ਭੰਡਾਰੇ ਵਰਤਾਏ ਗਏ। ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਮਹਾਂਮਾਈ ਦੇ ਜਾਗਰਣ ਵਿੱਚ ਨਤਮਸਤਕ ਹੋ ਹਾਜ਼ਰੀ ਭਰੀ। ਮਾਂ ਭਗਵਤੀ ਜਾਗਰਣ ਜੋ ਕਿ ਸਾਰੀ ਰਾਤ ਹੋਇਆ ਇਸ ਨੂੰ ਸੰਗਤ ਵੱਲੋਂ ਬਹੁਤ ਹੀ ਸ਼ਰਧਾਪੂਰਵਕ ਸਾਰੀ ਰਾਤ ਹੀ ਭਗਤੀ ਲਹਿਰ ਵਿੱਚ ਝੂਮਦਿਆਂ ਸਰਵਣ ਕੀਤਾ ਗਿਆ। ਪੰਜਾਬ ਦੀ ਧਰਤੀ ਤੋਂ ਇਸ ਜਾਗਰਣ ਵਿੱਚ ਪੰਜਾਬ ਸਰਵਿਸ ਜਲੰਧਰ ਦੇ ਚੀਫ਼ ਸੰਜੀਵ ਲਾਂਬਾ ਵੀ ਮਹਾਂਮਾਈ ਦਾ ਆਸ਼ੀਰਵਾਦ ਲੈਣ ਪਹੁੰਚੇ।ਇਸ 10ਵੇਂ ਵਿਸ਼ਾਲ ਮਾਂ ਭਗਵਤੀ ਜਾਗਰਣ ਦਾ ਲਾਈਵ ਟੈਲੀਕਾਸਟ ਜੇ ਕੇ ਸਟੂਡੀਓ ਇਟਲੀ ਵੱਲੋਂ ਕੀਤਾ ਗਿਆ।


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News