ਇਟਲੀ ''ਚ ਕਰਵਾਈਆਂ ''ਸਿੱਖ ਖੇਡਾਂ 2026'' ਸਫਲਤਾ ਪੂਰਵਕ ਸੰਪੰਨ

Thursday, Oct 22, 2026 - 10:33 AM (IST)

ਇਟਲੀ ''ਚ ਕਰਵਾਈਆਂ ''ਸਿੱਖ ਖੇਡਾਂ 2026'' ਸਫਲਤਾ ਪੂਰਵਕ ਸੰਪੰਨ

ਮਿਲਾਨ (ਸਾਬੀ ਚੀਨੀਆ)-  ਬੱਚਿਆ ਨੂੰ ਖੇਡਾਂ ਨਾਲ ਜੋੜਨ ਤੇ ਉਤਸ਼ਾਹਿਤ ਕਰਨ ਲਈ ਇੱਥੋਂ ਦੇ ਸ਼ਹਿਰ ਬੈਰਗਾਮੋ ਦੇ ਗੁਰਦੁਆਰਾ ਸਿੰਘ ਸਭਾ ਕੋਰਤੇਨੌਵਾ ਦੀ ਗਰਾਊਂਡ ਵਿੱਚ ਕਰਵਾਈਆਂ ਗਈਆਂ ਖੇਡਾਂ 2026 ਬੜੇ ਸਫਲਤਾ ਪੂਰਵਕ ਤਰੀਕੇ ਨੇਪੇਰੇ ਚੜੀਆਂ। ਵੱਡੀ ਗਿਣਤੀ ਵਿੱਚ ਸੰਗਤਾਂ ਅਤੇ ਖੇਡ ਦਰਸ਼ਕ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ, ਤੇ ਜੈਕਾਰਿਆ ਦੀ ਗੂੰਜ ਨਾਲ ਗਰਾਊਂਡ ਵੱਲ ਚਾਲੇ ਪਾਏ ਗਏ। ਇਸ ਖੇਡ ਮੇਲੇ ਵਿੱਚ ਬੱਚੇ ਅਤੇ ਔਰਤਾਂ ਵੀ ਵੱਡੀਆਂ ਗਿਣਤੀ ਵਿੱਚ ਪਹੁੰਚੇ, ਜਿਹਨਾਂ ਦੇ ਵੱਖਰੇ ਬੈਠਣ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। 

PunjabKesari

ਇਸ ਖੇਡ ਮੇਲੇ ਵਿੱਚ 2 ਓਪਨ ਸਟਾਇਲ ਕਬੱਡੀ, 4 ਅੰਡਰ 20 ਸਰਕਲ ਸਟਾਇਲ, 2 ਨੈਸ਼ਨਲ ਸਟਾਇਲ ਕਬੱਡੀ ਅਤੇ 8 ਵਾਲੀਬਾਲ ਅਤੇ  4 ਰੱਸਾਕੱਸੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਵੱਖ-ਵੱਖ ਉਮਰ ਦੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

PunjabKesari

ਸਰਕਲ ਸਟਾਇਲ ਕਬੱਡੀ ਦੇ ਮੁਕਾਬਲਿਆਂ ਵਿੱਚ ਫਿਰੈਂਸਾ ਸਪੋਰਟਸ ਕਲੱਬ ਨੇ ਪਹਿਲੇ ਸਥਾਨ ਹਾਸਲ ਕੀਤਾ, ਜਦਕਿ ਜੁਝਾਰ ਸਿੰਘ ਕਬੱਡੀ ਕਲੱਬ ਬੈਰਗਮੋ ਨੂੰ ਦੂਸਰਾ ਸ਼ਥਾਨ ਪ੍ਰਾਪਤ ਹੋਇਆ। ਨੈਸ਼ਨਲ ਸਟਾਇਲ ਵਿੱਚ ਫਿਰੈਸਾ ਸਪੋਰਟਸ ਕਲੱਬ ਪਹਿਲੇ ਅਤੇ ਬੈਰਗਮੋ ਦੂਸਰੇ ਸਥਾਨ 'ਤੇ ਰਹੀ। ਅੰਡਰ 20 ਕਬੱਡੀ ਵਿੱਚ ਜੁਝਾਰ ਸਿੰਘ ਕਬੱਡੀ ਕਲੱਬ ਬੈਰਗਮੋ ਨੇ ਪਹਿਲਾ ਸਥਾਨ ਅਤੇ ਫਾਬਰੀਆਨੋ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰੱਸਾਕੱਸੀ ਵਿੱਚ ਅਰਜੀਨਾਨੋ ਦੀ ਟੀਮ ਪਹਿਲੇ ਸਥਾਨ ਅਤੇ ਬੈਰਗਮੋ ਦੀ ਟੀਮ ਦੂਸਰੇ ਸਥਾਨ 'ਤੇ ਰਹੀ। ਵਾਲੀਬਾਲ ਵਿੱਚ ਚੜਦੀਕਲਾ ਸਪੋਰਟਸ ਕਲੱਬ ਲੇਨੋ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਜਾਦ ਸਪੋਰਟਸ ਕਲੱਬ ਅਨਾਦੇਲੋ ਦੂਸਰੇ ਸਥਾਨ 'ਤੇ ਰਹੀ। ਜੇਤੂ ਟੀਮਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ। ਸਹਿਯੋਗ ਕਰਨ ਵਾਲੇ, ਪ੍ਰੋਮਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਕਬੱਡੀ ਟੂਰਨਾਮੈਂਟ 'ਚ ਅਮਨ ਲੰਮੇ ਅਤੇ ਪ੍ਰਭ ਚਾਚੋਵਾਲ ਦੁਆਰਾ ਵਧੀਆ ਕੁਮੈਂਟਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News