ਇਟਲੀ ਤੋਂ ਆਈ ਮੰਦਭਾਗੀ ਖ਼ਬਰ ! ਸੁਲੱਖਣ ਸਿੰਘ ਸੰਧੂ ਚੱਠਾ ਨੇ ਦੁਨੀਆ ਨੂੰ ਕਿਹਾ ਅਲਵਿਦਾ

Saturday, Oct 17, 2026 - 01:52 PM (IST)

ਇਟਲੀ ਤੋਂ ਆਈ ਮੰਦਭਾਗੀ ਖ਼ਬਰ ! ਸੁਲੱਖਣ ਸਿੰਘ ਸੰਧੂ ਚੱਠਾ ਨੇ ਦੁਨੀਆ ਨੂੰ ਕਿਹਾ ਅਲਵਿਦਾ

ਇਟਲੀ (ਕੈਂਥ)- ਇਟਲੀ ਦੇ ਖੇਡ ਪ੍ਰੇਮੀਆਂ ਲਈ ਬਹੁਤ ਹੀ ਦੁੱਖਦਾਈ ਖਬਰ ਸਾਹਮਣੇ ਆਈ ਹੈ, ਜਿੱਥੋਂ ਦੀ ਮਸ਼ਹੂਰ ਸ਼ਖ਼ਸੀਅਤ ਸੁਲੱਖਣ ਸਿੰਘ ਸੰਧੂ ਚੱਠਾ ਇਸ ਸੰਸਾਰ 'ਚ ਨਹੀਂ ਰਹੇ। ਉਹ ਬੁੱਧਵਾਰ ਨੂੰ ਇਸ ਦੁਨੀਆ ਨੂੰ ਅਲਵਿਦਾ ਆਖ਼ ਗਏ 

ਜ਼ਿਕਰਯੋਗ ਹੈ ਕਿ ਸੁਲੱਖਣ ਸਿੰਘ ਸੰਧੂ ਚੱਠਾ ਲੰਬੇ ਸਮੇਂ ਤੋਂ ਵਿਚੈਂਸਾ ਨੇੜਲੇ ਸ਼ਹਿਰ ਮੌਂਤੀਬੈਲੋ ਵਿਖੇ ਰਹਿੰਦੇ ਸਨ ਅਤੇ ਅਤੇ ਉਨ੍ਹਾਂ ਨੇ ਬਿਜ਼ਨੈੱਸ ਦੇ ਖੇਤਰ 'ਚ ਵੀ ਸਖ਼ਤ ਮਿਹਨਤ ਕਰ ਕੇ ਆਪਣੀ ਪਛਾਣ ਸਾਬਿਤ ਕੀਤੀ। ਇਸ ਦੇ ਨਾਲ-ਨਾਲ ਉਹ ਖੇਡਾਂ ਅਤੇ ਸਮਾਜ ਭਲਾਈ ਦੇ ਖੇਤਰ 'ਚ ਵੀ ਸਮੇਂ-ਸਮੇਂ 'ਤੇ ਯੋਗਦਾਨ ਦਿੰਦੇ ਰਹੇ ਹਨ।

ਸੁਲੱਖਣ ਸਿੰਘ ਸੰਧੂ ਚੱਠਾ ਕਪੂਰਥਲਾ ਜ਼ਿਲ੍ਹੇ ਦੇ ਸੰਧੂ ਚੱਠਾ ਪਿੰਡ ਨਾਲ ਸਬੰਧਿਤ ਸਨ। ਉਨਾਂ ਦੇ ਨਕਸ਼ ਕਦਮ 'ਤੇ ਚੱਲਦਿਆਂ ਉਨਾਂ ਦੇ ਸਪੁੱਤਰ ਦਵਿੰਦਰ ਸਿੰਘ ਸੰਧੂ ਚੱਠਾ ਨੇ ਵੀ ਇਟਲੀ ਵਿੱਚ ਕਬੱਡੀ ਨੂੰ ਪ੍ਰਫੁਲਿੱਤ ਕਰਨ ਲਈ ਯਤਨ ਜਾਰੀ ਰੱਖੇ ਹਨ। ਇਸ ਦੁੱਖ ਦੀ ਘੜੀ 'ਚ ਇਟਲੀ ਦੀਆਂ ਅਨੇਕਾਂ ਸ਼ਖਸ਼ੀਅਤਾਂ, ਖੇਡ ਪ੍ਰਮੋਟਰਾਂ ਅਤੇ ਕਲੱਬਾਂ ਨੇ ਦਵਿੰਦਰ ਸਿੰਘ ਸੰਧੂ ਅਤੇ ਉਨ੍ਹਾਂ ਦੇ ਪਰਿਵਾਰਖ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


author

Harpreet SIngh

Content Editor

Related News