ਇਟਲੀ ’ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੁਕਾਨਾਂ ’ਚ ਲੁੱਟ-ਖੋਹ

Sunday, Oct 18, 2026 - 11:40 PM (IST)

ਇਟਲੀ ’ਚ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਦੁਕਾਨਾਂ ’ਚ ਲੁੱਟ-ਖੋਹ

ਰੋਮ - ਮਿਲਾਨ ਦੇ ਮੱਧ ਹਿੱਸੇ ’ਚ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲਸ ਨਾਲ ਝੜਪ ਤੋਂ ਬਾਅਦ ਦੁਕਾਨਾਂ ਵਿਚ ਲੁੱਟ-ਖੋਹ ਕੀਤੀ ਅਤੇ ਜਾਇਦਾਦਾਂ ਨੂੰ ਅੱਗ ਲਾ ਦਿੱਤੀ। ਹਿੰਸਾ ਕਾਰਨ ਪਿਆਜ਼ਾ ਡੇਲ ਡੂਓਮੋ ਚੌਕ ਅਤੇ ਮਹਿੰਗੀਆਂ ਵਸਤਾਂ ਦੀਆਂ ਦੁਕਾਨਾਂ ਵਾਲਾ ਇਕ ਬਾਜ਼ਾਰ ਖਾਲੀ ਹੋ ਗਿਆ, ਜਿੱਥੇ ਆਮ ਤੌਰ ’ਤੇ ਵੱਡੀ ਗਿਣਤੀ ’ਚ ਖਰੀਦਦਾਰੀ ਕਰਨ ਵਾਲੇ ਲੋਕ ਮੌਜੂਦ ਰਹਿੰਦੇ ਹਨ। ਵੱਖ-ਵੱਖ ਥਾਵਾਂ ’ਤੇ ਜੰਗ ਅਤੇ ਵਧਦੀ ਮਹਿੰਗਾਈ ਖ਼ਿਲਾਫ਼ ਕੱਢਿਆ ਗਿਆ ਮਾਰਚ ਸ਼ਾਂਤੀਪੂਰਨ ਤਰੀਕੇ ਨਾਲ ਸ਼ੁਰੂ ਹੋਇਆ ਸੀ ਪਰ ਬਾਅਦ ਵਿਚ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਨੇ ਦੰਗਾ ਰੋਕੂ ਪੁਲਸ ’ਤੇ ਪੱਥਰ ਅਤੇ ਹੋਰ ਚੀਜ਼ਾਂ ਸੁੱਟੀਆਂ। ਘਟਨਾ ਤੋਂ ਬਾਅਦ ਸਾਹਮਣੇ ਆਈਆਂ ਤਸਵੀਰਾਂ ’ਚ ਕਾਰਾਬਿਨੀਏਰੀ ਪੁਲਸ ਦੀ ਇਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਦਿਖਾਈ ਦਿੱਤੀ। ਭੀੜ ਨੂੰ ਖਿੰਡਾਉਣ ਲਈ ਪੁਲਸ ਨੇ ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਰਾਹੀਂ ਹਿੰਸਾ ਦੀ ਨਿੰਦਾ ਕੀਤੀ।


author

Inder Prajapati

Content Editor

Related News