ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਦੀ ਚੋਰੀ ! ਚੋਰਾਂ ਨੇ ਉਡਾ ਲਈਆਂ 45 ਕਰੋੜ ਦੀਆਂ ''ਬੋਤਲਾਂ''

Saturday, Oct 10, 2026 - 04:45 PM (IST)

ਇਤਿਹਾਸ ਦੀ ਸਭ ਤੋਂ ਵੱਡੀ ਸ਼ਰਾਬ ਦੀ ਚੋਰੀ ! ਚੋਰਾਂ ਨੇ ਉਡਾ ਲਈਆਂ 45 ਕਰੋੜ ਦੀਆਂ ''ਬੋਤਲਾਂ''

ਇੰਟਰਨੈਸ਼ਨਲ ਡੈਸਕ- ਇਟਲੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਸ਼ਹੂਰ ਅਤੇ ਇਤਿਹਾਸਕ ਵਾਈਨ ਨਿਰਮਾਤਾ ਮਾਰਚੇਸੀ ਅੰਟੀਨੋਰੀ ਦੇ ਟਸਕਨੀ ਸਥਿਤ ਸਟੋਰੇਜ ਹਾਊਸ ਤੋਂ ਚੋਰਾਂ ਨੇ 30,000 ਹਾਈ-ਐਂਡ ਵਾਈਨ ਬੋਤਲਾਂ ਚੋਰੀ ਕਰ ਲਈਆਂ ਹਨ। ਚੋਰੀ ਹੋਈ ਸ਼ਰਾਬ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੁੱਲ ਕੀਮਤ 5 ਮਿਲੀਅਨ (ਕਰੀਬ 45 ਕਰੋੜ ਰੁਪਏ) ਦੱਸੀ ਜਾ ਰਹੀ ਹੈ। ਇਟਾਲੀਅਨ ਮੀਡੀਆ ਰਿਪੋਰਟਾਂ ਅਨੁਸਾਰ, ਇਹ ਇਟਲੀ ਦੇ ਇਤਿਹਾਸ 'ਚ ਵਾਈਨ ਦੀ ਸਭ ਤੋਂ ਵੱਡੀ ਚੋਰੀ ਹੈ।

ਜਾਣਕਾਰੀ ਅਨੁਸਾਰ ਘੱਟੋ-ਘੱਟ 7 ਨਕਾਬਪੋਸ਼ ਚੋਰ ਸ਼ਨੀਵਾਰ ਨੂੰ ਵਾਈਨਰੀ ਦੇ ਸਟੋਰੇਜ ਯੂਨਿਟ ਵਿੱਚ ਦਾਖਲ ਹੋਏ। ਉਨ੍ਹਾਂ ਨੇ ਪਹਿਲਾਂ ਤੋਂ ਅਲਾਰਮ ਸਿਸਟਮ ਨੂੰ ਬੰਦ ਕੀਤਾ ਤੇ ਫ਼ਿਰ ਸੀ.ਸੀ.ਟੀ.ਵੀ. ਕੈਮਰੇ ਬੰਦ ਕਰ ਕੇ ਕੰਪਨੀ ਦੀਆਂ ਹੀ ਫੋਰਕਲਿਫਟਾਂ ਦੀ ਵਰਤੋਂ ਕਰਕੇ ਦੋ ਵੱਡੇ ਟਰੱਕਾਂ 'ਚ ਵਾਈਨ ਦੇ ਕ੍ਰੇਟ ਲੋਡ ਕੀਤੇ।

ਇਹ ਵੀ ਪੜ੍ਹੋ- 'ਮੈਨੂੰ ਘੱਟੋ-ਘੱਟ 8 ਨੋਬਲ ਮਿਲਣੇ ਚਾਹੀਦੇ..!', ਭਾਰਤੀ ਮੂਲ ਦੀ ਨਵੀ ਨੂੰ ਨੋਬਲ ਪੁਰਸਕਾਰ ਮਿਲਣ 'ਤੇ ਭੜਕੇ ਟਰੰਪ

ਚੋਰਾਂ ਨੇ ਕੰਪਨੀ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ 'ਟਸਕਨ ਰੈੱਡ' ਬ੍ਰਾਂਡਾਂ ਜਿਵੇਂ Tignanello, Solaia ਤੇ Guado al Tasso ਦੀਆਂ ਬੋਤਲਾਂ ਚੋਰੀ ਕੀਤੀਆਂ। ਬਾਜ਼ਾਰ 'ਚ ਇਹ ਬੋਤਲਾਂ 150 ਤੋਂ 500 ਯੂਰੋ (ਕਰੀਬ 14,000 ਤੋਂ 45,000 ਰੁਪਏ) ਪ੍ਰਤੀ ਬੋਤਲ ਵਿਕਦੀਆਂ ਹਨ। ਕੰਪਨੀ ਦੇ ਚੀਫ਼ ਐਗਜ਼ੀਕਿਊਟਿਵ ਰੇਨਜ਼ੋ ਕੋਟਾਰੇਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਰਾਬ ਦੀ ਇੰਨੇ ਵੱਡੇ ਪੱਧਰ ਅਤੇ ਕੀਮਤ ਦੀ ਚੋਰੀ ਇਟਲੀ ਵਿੱਚ ਪਹਿਲਾਂ ਕਦੇ ਨਹੀਂ ਹੋਈ। ਦੋ ਭਰੇ ਹੋਏ ਟਰੱਕ ਹਵਾ ਵਿੱਚ ਗਾਇਬ ਨਹੀਂ ਹੋ ਸਕਦੇ। ਟਸਕਨੀ ਦੀਆਂ ਸੜਕਾਂ 'ਤੇ ਕੈਮਰੇ ਲੱਗੇ ਹੋਏ ਹਨ ਤੇ ਸਾਨੂੰ ਉਮੀਦ ਹੈ ਕਿ ਪੁਲਸ ਚੋਰੀ ਹੋਈ ਵਾਈਨ ਬਰਾਮਦ ਕਰ ਲਵੇਗੀ।" ਉਨ੍ਹਾਂ ਅੱਗੇ ਸਵਾਲ ਚੁੱਕਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਇੰਨੀ ਵੱਡੀ ਮਾਤਰਾ ਵਿੱਚ ਮਹਿੰਗੀ ਵਾਈਨ ਵੇਚਣਾ ਚੋਰਾਂ ਲਈ ਅਸੰਭਵ ਹੋਵੇਗਾ ਤੇ ਉਹ ਫੜੇ ਜਾਣਗੇ।

ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਇਟਲੀ 'ਚ ਵੱਡੇ ਪੱਧਰ 'ਤੇ ਸ਼ਰਾਬ ਚੋਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਇਟਲੀ ਦੇ ਉੱਤਰੀ ਪੀਡਮੋਂਟ ਖੇਤਰ ਵਿੱਚ ਵਾਈਨ ਚੋਰੀ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿੱਥੋਂ ਲੱਖਾਂ ਯੂਰੋ ਦੀਆਂ ਬੋਤਲਾਂ ਗਾਇਬ ਕੀਤੀਆਂ ਗਈਆਂ ਸਨ। ਘਟਨਾ ਦਾ ਪਤਾ ਸੋਮਵਾਰ ਸਵੇਰੇ ਸਟਾਫ਼ ਦੇ ਆਉਣ 'ਤੇ ਲੱਗਿਆ। ਫਿਲਹਾਲ ਸਥਾਨਕ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਕੈਨੇਡਾ 'ਚ ਵੱਡੀ ਵਾਰਦਾਤ ! ਰੇਂਜ ਰੋਵਰ 'ਚ ਬੈਠੇ ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News