ਇਟਲੀ ''ਚ ਭਿਆਨਕ ਮੀਂਹ ਮਗਰੋਂ ਆਇਆ ਹੜ੍ਹ ! ਸਕੂਲਾਂ ''ਚ ਛੁੱਟੀ, ਟਰੇਨਾਂ ਵੀ ਬੰਦ

Sunday, Oct 11, 2026 - 09:43 AM (IST)

ਇਟਲੀ ''ਚ ਭਿਆਨਕ ਮੀਂਹ ਮਗਰੋਂ ਆਇਆ ਹੜ੍ਹ ! ਸਕੂਲਾਂ ''ਚ ਛੁੱਟੀ, ਟਰੇਨਾਂ ਵੀ ਬੰਦ

ਰੋਮ (ਕੈਂਥ)- ਇਟਲੀ ਦੇ ਲਾਸੀਓ, ਸਚੀਲੀਆ ਅਤੇ ਕਲਾਬਰੀਆ ਵਰਗੇ ਸੂਬਿਆਂ ਵਿਚ ਭਾਰੀ ਮੀਂਹ, ਹੜ੍ਹਾਂ ਅਤੇ ਤੇਜ਼ ਤੂਫ਼ਾਨ ਨੇ ਵੱਡੀ ਤਬਾਹੀ ਮਚਾਈ ਹੈ। 80 ਮਿਲੀਮੀਟਰ ਤੱਕ ਦਰਜ ਕੀਤੀ ਗਈ ਮੀਂਹ ਦੀ ਰਫ਼ਤਾਰ ਕਾਰਨ ਘਰਾਂ ਵਿਚ ਪਾਣੀ ਭਰ ਗਿਆ ਹੈ, ਛੱਤਾਂ ਉੱਡ ਗਈਆਂ ਹਨ ਅਤੇ ਗੱਡੀਆਂ ਰੁੜ੍ਹ ਗਈਆਂ ਹਨ। 

ਹਾਲਾਤ ਨੂੰ ਦੇਖਦੇ ਹੋਏ ਕਈ ਖੇਤਰਾਂ ਵਿਚ ਔਰੇਂਜ ਅਲਰਟ ਜਾਰੀ ਕਰ ਕੇ ਸਕੂਲ ਅਤੇ ਰੇਲ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ, ਜਦਕਿ ਰਾਹਤ ਟੀਮਾਂ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਿਚ ਲੱਗੀਆਂ ਹੋਈਆਂ ਹਨ।
 


author

Harpreet SIngh

Content Editor

Related News