ਇਜ਼ਰਾਇਲੀ ਪੀ.ਐੱਮ. ਨੇਤਨਯਾਹੂ ਅਤੇ ਪ੍ਰਿੰਸ ਜਾਇਦ ਵੀ ਨੋਬਲ ਸ਼ਾਂਤੀ ਪੁਰਸਕਾਰ ਲਈ ਹੋਏ ਨਾਮਜ਼ਦ

11/26/2020 5:13:44 PM

ਓਸਲੋ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਅਦ ਹੁਣ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਅਤੇ ਆਬੂਧਾਬੀ (ਸੰਯੁਕਤ ਅਰਬ ਅਮੀਰਾਤ) ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਅਲ ਨਾਹੀਆਨ ਨੂੰ ਵੀ ਨੋਬਲ ਸ਼ਾਂਤੀ ਪੁਰਸਕਾਰ 2021 ਦੇ ਲਈ ਨਾਮਜ਼ਦ ਕੀਤਾ ਗਿਆ ਹੈ। ਦੋਹਾਂ ਦੇਸ਼ਾਂ ਦੇ ਵਿਚ ਦੋ-ਪੱਖੀ ਸੰਬੰਧ ਸਥਾਪਿਤ ਕਰਨ ਦੇ ਉਦੇਸ਼ ਨਾਲ ਦੋਹਾਂ ਨੇਤਾਵਾਂ ਵੱਲੋਂ ਕੀਤੇ ਗਏ ਕੰਮਾਂ ਨੂੰ ਲੈਕੇ ਉਹਨਾਂ ਦਾ ਨਾਮ ਨਾਮਜ਼ਦ ਕੀਤਾ ਗਿਆ ਹੈ। ਰੂਸੀ ਨਿਊਜ਼ ਏਜੰਸੀ ਸਪੂਤਨਿਕ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਦੇ ਦਫਤਰ ਦੇ ਹਵਾਲੇ ਨਾਲ ਇਸ ਗੱਲ ਦੀ ਜਾਣਕਾਰੀ ਦਿੱਤੀ।

ਇਜ਼ਰਾਇਲੀ ਪੀ.ਐੱਮ. ਦੇ ਦਫਤਰ ਦੇ ਮੁਤਾਬਕ, ਨੋਬਲ ਪ੍ਰਾਈਜ਼ ਜੇਤੂ ਲਾਰਡ ਡੇਵਿਡ ਟ੍ਰਿਮਬਲੇ ਨੇ ਅੱਜ ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਜਾਇਦ ਦੇ ਨਾਲ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੀ ਉਮੀਦਵਾਰੀ ਦਰਜ ਕਰ ਦਿੱਤੀ ਹੈ। ਸਪੁਤਨਿਕ ਦੇ ਮੁਤਾਬਕ, ਟ੍ਰਿਮਬਲੇ ਉੱਤਰੀ ਆਇਰਲੈਂਡ ਦੇ ਮੰਤਰੀ ਹਨ, ਜਿਹਨਾਂ ਨੇ ਦੇਸ਼ ਵਿਚ ਸੰਘਰਸ਼ਾਂ ਦਾ ਸ਼ਾਂਤੀਪੂਰਨ ਹੱਲ ਕੱਢਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਲਈ 1998 ਵਿਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ, ਇਸ਼ ਦੇ ਬਾਅਦ ਤੋਂ ਹੀ ਉਹਨਾਂ ਨੂੰ ਇਸ ਅੰਤਰਰਾਸ਼ਟਰੀ ਪੁਰਸਕਾਰ ਦੇ ਲਈ ਹੋਰ ਉਮੀਦਵਾਰਾਂ ਨੂੰ ਚੁਣਨ ਦਾ ਵਿਸੇਸ਼ ਅਧਿਕਾਰ ਪ੍ਰਾਪਤ ਹੈ। ਨੋਬਲ ਪ੍ਰਾਈਜ਼ ਕਮੇਟੀ ਨੇਤਨਯਾਹੂ ਅਤੇ ਅਲ ਨਾਹੀਆਨ ਦੀ ਉਮੀਦਵਾਰੀ ਦੀ ਸਮੀਖਿਆ ਕਰੇਗੀ।

ਪੜ੍ਹੋ ਇਹ ਅਹਿਮ ਖਬਰ-  ਬੇਰੁਜ਼ਗਾਰੀ ਨਾਲ ਨਜਿੱਠਣ ਲਈ ਯੂਕੇ ਲਵੇਗਾ ਲੱਗਭਗ 4 ਬਿਲੀਅਨ ਪੌਂਡ ਦਾ ਕਰਜ਼

ਟਰੰਪ ਵੀ ਹਨ ਨਾਮਜ਼ਦ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਮ ਵੀ 2021 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਹੈ। ਨਾਰਵੇ ਦੀ ਪ੍ਰੋਗ੍ਰੇਸ ਪਾਰਟੀ ਤੋਂ ਸਾਂਸਦ ਅਤੇ ਨਾਟੋ ਸੰਸਦੀ ਸਭਾ ਦੇ ਚੇਅਰਮੈਨ ਕ੍ਰਿਸ਼ਚੀਅਨ ਟਾਇਬ੍ਰਿੰਗ ਗਜੇਡ ਨੇ ਇਜ਼ਰਾਇਲ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਚ ਸ਼ਾਂਤੀ ਸਮਝੌਤੇ ਵਿਚ ਟਰੰਪ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ ਉਹਨਾਂ ਦਾ ਨਾਮ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ।


Vandana

Content Editor Vandana