ਬੈਲਜ਼ੀਅਮ ’ਚ ਸਾਂਤਾ ਕਲਾਜ਼ ਨੇ 157 ਲੋਕਾਂ ਨੂੰ ਤੋਹਫੇ ’ਚ ਦਿੱਤਾ ਕੋਰੋਨਾ, 5 ਦੀ ਮੌਤ
Sunday, Dec 27, 2020 - 09:15 PM (IST)
ਬਰੁਸੇਲਸ-ਬੈਲਜ਼ੀਅਮ ’ਚ ਸਾਂਤਾ ਕਲਾਜ਼ ਬਣੇ ਇਕ ਵਿਅਕਤੀ ਨੇ 157 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਦੇ ਦਿੱਤਾ। ਦਰਅਸਲ, ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਸੀ ਅਤੇ ਉਹ ਕੇਅਰ ਹੋਮ ਕ੍ਰਿਸਮਸ ਦੀਆਂ ਵਧਾਈਆਂ ਦੇਣ ਪਹੁੰਚਿਆ ਸੀ। ਇਸ ਵਿਅਕਤੀ ਤੋਂ ਉੱਥੇ ਰਹਿ ਰਹੇ 121 ਲੋਕਾਂ ਅਤੇ ਉਨ੍ਹਾਂ ਦੀ ਦੇਖਭਾਲ ’ਚ ਲੱਗੇ 36 ਸਟਾਫ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋ ਗਏ। ਇਸ ਕੇਅਰ ਹੋਮ ’ਚ ਰਹਿਣ ਵਾਲੇ ਪੰਜ ਲੋਕਾਂ ਦੀ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਚੱਲਦੇ ਮੌਤ ਹੋ ਗਈ। ਇਹ ਘਟਨਾ ਕਰੀਬ ਦੋ ਹਫਤੇ ਪੁਰਾਣੀ ਹੈ। ਰਿਪੋਰਟ ਮੁਤਾਬਕ, ਕੇਅਰ ਹੋਮ ਆਉਣ ਦੇ ਤਿੰਨ ਦਿਨ ਬਾਅਦ ਸਾਂਤਾ ਕਲਾਜ਼ ਖੁਦਾ ਪਾਜ਼ੇਟਿਵ ਪਾਇਆ ਗਿਆ ਸੀ।
ਇਹ ਵੀ ਪੜ੍ਹੋ -ਅਮਰੀਕਾ ਦੇ ਮੈਸਾਚੁਸੇਟਸ ’ਚ ਗੋਲੀਬਾਰੀ, ਇਕ ਦੀ ਮੌਤ ਤੇ ਪੰਜ ਜ਼ਖਮੀ
ਕੋਰੋਨਾ ਨਾਲ ਪੰਜ ਲੋਕਾਂ ਦੀ ਮੌਤ
ਡੇਲੀ ਮੇਲ ਦੀ ਰਿਪੋਰਟ ਮੁਤਾਬਕ, ਸਾਂਤਾ ਕਲਾਜ਼ ਆਪਣੇ ਕੁਝ ਸਾਥੀਆਂ ਨਾਲ ਦੋ ਹਫਤੇ ਪਹਿਲਾਂ ਬੈਲਜ਼ੀਅਮ ਦੇ ਐਨਟਵਰਪ ਦੇ ਕੇਅਰ ਹੋਮ ’ਚ ਪਹੁੰਚਿਆ। ਇਸ ਕੇਅਰ ਹੋਮ ’ਚ ਇਕ ਤੋਂ ਬਾਅਦ ਕਈ ਕੋਰੋਨਾ ਦੇ ਮਾਮਲੇ ਪਾਏ ਜਾਣ ’ਤੇ ਉਥੇ ਰਹਿ ਰਹੇ ਸਾਰੇ ਲੋਕਾਂ ਅਤੇ ਦੇਖ ਭਾਲ ਕਰ ਰਹੇ ਸਾਰੇ ਸਟਾਫ ਦੀ ਟੈਸਟਿੰਗ ਕੀਤੀ ਗਈ। ਇਥੇ ਜਦ 157 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਤਾਂ ਸਾਂਤਾ ਕਲਾਜ਼ ਨੂੰ ਹੀ ਸਪਰਸਪ੍ਰੇਡਰ ਕਰਾਰ ਦਿੱਤਾ ਗਿਆ। ਇਥੇ 24 ਅਤੇ 25 ਦਸੰਬਰ ਨੂੰ ਪੰਜ ਲੋਕਾਂ ਦੀ ਮੌਤ ਹੋ ਗਈ। ਉੱਥੇ ਇਕ ਵਿਅਕਤੀ ਨੂੰ ਐਕਸੀਜਨ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ -ਕੈਮਰੂਨ : ਬੱਸ ਤੇ ਟਰੱਕ ’ਚ ਹੋਈ ਭਿਆਨਕ ਟੱਕਰ, 37 ਦੀ ਮੌਤ ਤੇ 18 ਜ਼ਖਮੀ
‘ਕੇਅਰ ਹੋਮ ’ਚ ਕੋਰੋਨਾ ਨਿਯਮਾਂ ਦਾ ਨਹੀਂ ਕੀਤਾ ਗਿਆ ਪਾਲਣ’
ਸਥਾਨਕ ਮੇਅਰ ਵਿਮ ਕੀਅਰਸ ਨੇ ਕਿਹਾ ਕਿ ਕੇਅਰ ਹੋਮ ਲਈ ਇਹ ਬੁਰਾ ਸਮਾਂ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨ ਬਹੁਤ ਹੀ ਮੁਸ਼ਕਲ ਭਰੇ ਹੋਣਗੇ। ਮੇਅਰ ਨੇ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਸਾਂਤਾ ਕਲਾਜ਼ ਦੇ ਕੇਅਰ ਹੋਮ ਜਾਣ ਦੌਰਾਨ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ। ਹਾਲਾਂਕਿ ਮੇਅਰ ਨੇ ਕੇਅਰ ਹੋਮ ਦੀਆਂ ਤਸਵੀਰਾਂ ਦੇਖਣ ਤੋਂ ਬਾਅਦ ਇਹ ਕਿਹਾ ਕਿ ਇਹ ਨਿਯਮਾਂ ਦਾ ਪਾਲਣ ਨਹੀਂ ਹੋਇਆ। ਬੈਲਜ਼ੀਅਮ ਦੇ ਇਕ ਪ੍ਰਮੁੱਖ ਵਾਇਰੋਲਾਜਸਿਟ ਮਾਰਕ ਵੈਨ ਰੈਨਸਟ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਸਾਂਤਾ ਕਲਾਜ਼ ਕਾਰਣ ਇੰਨ੍ਹੇ ਵੱਡੇ ਪੱਧਰ ’ਤੇ ਲੋਕ ਇਨਫੈਕਟਿਡ ਹੋਏ ਹੋਣਗੇ। ਉਨ੍ਹਾਂ ਨੇ ਕੇਅਰ ਹੋਮ ’ਚ ਖਰਾਬ ਵੈਂਟੀਲੇਸ਼ਨ ਨੂੰ ਵੀ ਕੋਰੋਨਾ ਫੈਲਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।