ਬੀਮਾਰ ਪਤੀ ਲਈ ਬੈਲਜੀਅਮ ਦੀ ਵਿਦੇਸ਼ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

04/21/2022 4:53:02 PM

ਬ੍ਰਸੇਲਜ਼ (ਏਜੰਸੀ)- ਬੈਲਜੀਅਮ ਦੀ ਵਿਦੇਸ਼ ਮੰਤਰੀ ਸੋਫੀ ਵਿਲਮਜ਼ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਰਹੀ ਹੈ, ਤਾਂ ਕਿ ਉਹ ਆਪਣੇ ਪਤੀ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਸਕੇ, ਜਿਨ੍ਹਾਂ ਦੇ ਹਾਲ ਹੀ ਵਿੱਚ ਦਿਮਾਗ ਦੇ ਕੈਂਸਰ ਦਾ ਪਤਾ ਲੱਗਾ ਹੈ। ਸੋਫੀ ਵਿਲਮਜ਼ ਨੇ ਵੀਰਵਾਰ ਨੂੰ ਟਵਿੱਟਰ 'ਤੇ ਜਾਰੀ ਕੀਤੇ ਗਏ ਇੱਕ ਪੱਤਰ ਵਿੱਚ ਕਿਹਾ ਕਿ ਉਨ੍ਹਾਂ ਦੀ ਨੌਕਰੀ "ਸਖਤੀ, ਉਪਲੱਬਧਤਾ ਅਤੇ ਵਚਨਬੱਧਤਾ ਦੀ ਮੰਗ ਕਰਦੀ ਹੈ ਜੋ ਮੈਨੂੰ ਕ੍ਰਿਸਟੋਫਰ ਅਤੇ ਸਾਡੇ ਬੱਚਿਆਂ ਨੂੰ ਸਹਾਇਤਾ ਅਤੇ ਆਰਾਮ ਪ੍ਰਦਾਨ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ, ਜਿਸ ਦੀ ਉਨ੍ਹਾਂ ਨੂੰ ਫਿਲਹਾਲ ਜ਼ਰੂਰਤ ਹੈ।"

ਇਹ ਵੀ ਪੜ੍ਹੋ: ਇਮਰਾਨ ਖਾਨ ਦੀ ਜਾਨ ਨੂੰ ਖ਼ਤਰੇ ਦੀਆਂ ਖ਼ਬਰਾਂ ਦਰਮਿਆਨ ਪਾਕਿ PM ਸ਼ਹਿਬਾਜ਼ ਨੇ ਚੁੱਕਿਆ ਇਹ ਕਦਮ

ਵਿਲਮਜ਼ ਨੇ ਕਿਹਾ, 'ਮੈਂ ਉਨ੍ਹਾਂ ਲਈ ਉੱਥੇ ਰਹਿਣਾ ਚਾਹੁੰਦੀ ਹਾਂ, ਜਿਵੇਂ ਉਹ ਹਮੇਸ਼ਾ ਸਾਡੇ ਲਈ ਰਹੇ ਹਨ।' ਵਿਲਮਜ਼ (47) ਨੇ 2019-2020 ਦੌਰਾਨ ਬੈਲਜੀਅਮ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਦੇਸ਼ ਦੀ ਪਹਿਲੀ ਮਹਿਲਾ ਵਿਦੇਸ਼ ਮੰਤਰੀ ਵੀ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਯੂਕ੍ਰੇਨ ਅਤੇ ਰੂਸ ਦੇ ਯੁੱਧ ਨਾਲ ਜੁੜੇ ਭੂ-ਰਾਜਨੀਤਿਕ ਸੰਘਰਸ਼ ਦੇ ਵਿਚਕਾਰ ਇਸ ਕੰਮ ਨੂੰ ਕੌਣ ਸੰਭਾਲੇਗਾ।

ਇਹ ਵੀ ਪੜ੍ਹੋ: ਨੇਪਾਲ 'ਚ ਆਕਸੀਜਨ ਪਲਾਂਟ 'ਚ ਧਮਾਕਾ, ਭਾਰਤੀ ਨਾਗਰਿਕ ਦੀ ਮੌਤ, 7 ਹੋਰ ਜ਼ਖਮੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News