ਬੈਲਜੀਅਮ : ਫਲਾਂ ਤੇ ਸਬਜੀਆਂ ਵਾਲੇ ਟਰੱਕ 'ਚ ਜਿਉਂਦੇ ਮਿਲੇ 12 ਪ੍ਰਵਾਸੀ

Thursday, Oct 31, 2019 - 11:12 AM (IST)

ਬੈਲਜੀਅਮ : ਫਲਾਂ ਤੇ ਸਬਜੀਆਂ ਵਾਲੇ ਟਰੱਕ 'ਚ ਜਿਉਂਦੇ ਮਿਲੇ 12 ਪ੍ਰਵਾਸੀ

ਬ੍ਰਸੇਲਸ (ਬਿਊਰੋ): ਬੈਲਜੀਅਮ ਵਿਚ ਪੁਲਸ ਨੂੰ 11 ਸੀਰੀਆਈ ਅਤੇ ਇਕ ਸੂਡਾਨੀ ਨਾਗਰਿਕ ਸਮੇਤ 12 ਪ੍ਰਵਾਸੀ ਇਕ refrigerated ਟਰੱਕ ਵਿਚੋਂ ਜਿਉਂਦੇ ਮਿਲੇ ਹਨ। ਇਹ ਸਾਰੇ ਫਲਾਂ ਅਤੇ ਸਬਜੀਆਂ ਨੂੰ ਲਿਜਾਣ ਵਾਲੇ ਟਰੱਕ ਦੇ ਫਰਿੱਜ਼ ਵਿਚ ਲੁਕੇ ਹੋਏ ਸਨ। ਇਹ ਮਾਮਲਾ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਬ੍ਰਿਟਿਸ਼ ਪੁਲਸ 39 ਲੋਕਾਂ ਦੀ ਮੌਤ ਦੀ ਜਾਂਚ ਕਰ ਰਹੀ ਹੈ। ਇਨ੍ਹਾਂ 39 ਲੋਕਾਂ ਦੀਆਂ ਲਾਸ਼ਾਂ ਇਕ ਹਫਤੇ ਪਹਿਲਾਂ ਲੰਡਨ ਦੇ ਪੂਰਬ ਵਿਚ ਇਕ ਹੋਰ ਲਾਰੀ ਕੰਟੇਨਰ ਵਿਚੋਂ ਮਿਲੀਆਂ ਸਨ।

ਪੁਲਸ ਬੁਲਾਰੇ ਨੇ ਦੱਸਿਆ ਕਿ ਬੈਲਜੀਅਮ ਦੇ ਮਨੁੱਖੀ ਕਾਰਗੋ ਨੂੰ ਮੰਗਲਵਾਰ ਨੂੰ ਰਾਜਧਾਨੀ ਬ੍ਰਸੇਲਸ ਦੇ ਐਂਡਵਰਪ ਸ਼ਹਿਰ ਨਾਲ ਜੋੜਨ ਵਾਲੀ ਸੜਕ 'ਤੇ ਫੜਿਆ ਗਿਆ ਸੀ। ਸਾਰੇ 12 ਲੋਕਾਂ ਦੀ ਹਾਲਤ ਠੀਕ ਸੀ। ਟਰੱਕ ਦੇ ਡਰਾਈਵਰ ਨੇ ਸ਼ੱਕ ਹੋਣ ਦੇ ਬਾਅਦ ਪੁਲਸ ਨਾਲ ਸੰਪਰਕ ਕੀਤਾ ਸੀ। ਉਸ ਨੂੰ ਟਰੱਕ ਦੇ ਪਿਛਲੇ ਹਿੱਸੇ ਵਿਚ ਕਿਸੇ ਵਿਅਕਤੀ ਦੇ ਲੁਕੇ ਹੋਣ ਦਾ ਸ਼ੱਕ ਸੀ। ਇਸ ਮਗਰੋਂ ਪੁਲਸ ਨੇ ਉਸ ਨੂੰ ਹਾਈਵੇਅ ਪਾਰਕਿੰਗ ਏਰੀਆ ਵਿਚ ਟਰੱਕ ਲਿਜਾਣ ਦਾ ਨਿਰਦੇਸ਼ ਦਿੱਤਾ ਸੀ।

ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਿਸ਼ੇਸ਼ ਰੂਪ ਨਾਲ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈਕਿ ਇਹ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਵਿਚ ਕਿਵੇਂ ਸਵਾਰ ਹੋਏ ਸਨ ਅਤੇ ਬ੍ਰਿਟੇਨ ਵਿਚ ਕਿੱਥੇ ਜਾਣ ਵਾਲੇ ਸਨ।


author

Vandana

Content Editor

Related News