ਇਸ ਲੜਕੀ ਦੀ ਹੈਂਡ ਰਾਈਟਿੰਗ ਦੇਖ ਕੇ ਹਰ ਕੋਈ ਕਰਦਾ ਹੈ ਵਾਹ-ਵਾਹ

12/06/2016 5:23:20 PM

ਕਾਠਮੰਡੂ— ਕਹਿੰਦੇ ਨੇ ਹਰ ਇਕ ਮਨੁੱਖ ''ਚ ਕੋਈ ਨਾ ਕੋਈ ਗੁਣ ਜ਼ਰੂਰ ਹੁੰਦਾ ਹੈ। ਕੋਈ ਸਿੱਖਿਆ ਦੇ ਖੇਤਰ ''ਚ ਮੱਲਾਂ ਮਾਰ ਰਿਹਾ ਹੈ ਅਤੇ ਕੋਈ ਖੇਡਾਂ ਦੇ। ਪੜ੍ਹਨਾ-ਲਿਖਣਾ ਸ਼ੌਕ ਬਣ ਜਾਵੇ ਤਾਂ ਗਿਆਨ ਇਕੱਠਾ ਕਰਨਾ ਸੌਖਾ ਵੀ ਹੋ ਜਾਂਦਾ ਹੈ ਅਤੇ ਚਿਲਚਸਪ ਵੀ ਪਰ ਜਿਸ ਖਬਰ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਉਹ ਤੁਹਾਨੂੰ ਅਸਲ ''ਚ ਹੈਰਾਨ ਕਰ ਦੇਵੇਗੀ। ਨੇਪਾਲ ਦੀ ਪ੍ਰਕਿਰਤੀ ਮੱਲਾ ਦਾ ਨਾਂ ਦੀ ਇਕ ਬੱਚੀ ਨੇ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਲਿਆ ਹੈ। ਉਸ ਦੀ ਹੈਂਡ ਰਾਈਟਿੰਗ (ਲਿਖਾਵਟ) ਇੰਨੀ ਕੁ ਸੋਹਣੀ ਹੈ ਕਿ ਦੇਖ ਵਾਲਾ ਦੇਖਦਾ ਹੀ ਰਹਿ ਜਾਂਦਾ ਹੈ ਅਤੇ ਵੱਡੇ-ਵੱਡਿਆਂ ਦਾ ਪਸੀਨਾ ਨਿਕਲ ਜਾਂਦਾ ਹੈ।
ਪ੍ਰਕਿਰਤੀ ਦੀ ਹੈਂਡ ਰਾਈਟਿੰਗ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਸ ਬੱਚੀ ਨੇ ਆਪਣੇ ਹੱਥਾਂ ਨਾਲ ਨਾ ਲਿਖ ਕੇ ਕਿਸੇ ਕੰਪਿਊਟਰ ਤੋਂ ਟਾਈਪ ਕਰ ਕੇ ਉਸ ਦਾ ਪ੍ਰਿੰਟ ਆਊਟ ਕੱਢਿਆ ਹੋਵੇ। ਪ੍ਰਕਿਰਤੀ ਅਜੇ 8ਵੀਂ ਜਮਾਤ ''ਚ ਪੜ੍ਹਦੀ ਹੈ। ਆਪਣੀ ਇਸ ਖੂਬਸੂਰਤ ਹੈਂਡ ਰਾਈਟਿੰਗ ਲਈ ਪ੍ਰਕਿਰਤੀ ਨੂੰ ਨੇਪਾਲ ਸਰਕਾਰ ਅਤੇ ਫੌਜ ਨੇ ਸਨਮਾਨਤ ਵੀ ਕੀਤਾ ਹੈ। ਪ੍ਰਕਿਰਤੀ ਨੇ ਕਾਫੀ ਮਿਹਨਤ ਕਰ ਕੇ ਆਪਣੀ ਹੈਂਡ ਰਾਈਟਿੰਗ ਨੂੰ ਅਜਿਹਾ ਬਣਾਇਆ ਹੈ। ਉਹ ਰੋਜ਼ਾਨਾ ਦੋ ਘੰਟੇ ਹੈਂਡ ਰਾਈਟਿੰਗ ਅਭਿਆਸ ਕਰਦੀ ਸੀ।

Tanu

News Editor

Related News