ਖੂਬਸੂਰਤੀ ਪੱਖੋਂ ਸਕਾਟਲੈਂਡ ਦੇ ਇਸ ਰੇਲਵੇ ਸਟੇਸ਼ਨ ਨੇ ਮਾਰੀ ਬਾਜ਼ੀ, ਦੇਖੋ ਤਸਵੀਰਾਂ
Tuesday, Jun 06, 2023 - 10:35 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਭ ਤੋਂ ਖੂਬਸੂਰਤ ਤੇ ਪੁਰਾਤਨ ਧ੍ਰੋਹਰ ਨੂੰ ਰੂਪਮਾਨ ਕਰਦਿਆਂ ਅਜੇ ਵੀ ਸੇਵਾਵਾਂ ਦੇ ਰਹੇ 'ਰੇਲਵੇ ਸਟੇਸ਼ਨਾਂ ਦੇ ਵਰਲਡ ਕੱਪ' ਵਿੱਚ ਸਕਾਟਲੈਂਡ ਨੂੰ ਵੱਡਾ ਮਾਣ ਮਿਲਿਆ ਹੈ। ਇਸ ਮੁਕਾਬਲੇ ਵਿੱਚ ਬਰਤਾਨੀਆ ਦੇ 48 ਰੇਲਵੇ ਸਟੇਸ਼ਨਾਂ ਦੇ ਨਾਂ ਮੌਜੂਦ ਸਨ, ਜਿਨ੍ਹਾਂ 'ਚੋਂ ਸਕਾਟਲੈਂਡ ਦੇ ਵੈਮਿਸ ਵੇਅ ਸਟੇਸ਼ਨ ਅਤੇ ਫੇਰੀ ਟਰਮੀਨਲ ਨੇ ਬਾਜ਼ੀ ਮਾਰੀ ਹੈ। ਇਸ ਮੁਕਾਬਲੇ ਵਿੱਚ ਲਗਭਗ 70,000 ਲੋਕਾਂ ਨੇ ਵੋਟਾਂ ਪਾਈਆਂ, ਜਿਨ੍ਹਾਂ 'ਚੋਂ ਵੈਮਿਸ ਵੇਅ ਸਟੇਸ਼ਨ ਨੂੰ 8403 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਅਫਗਾਨਿਸਤਾਨ : ਕਾਰ ਬੰਬ ਧਮਾਕੇ 'ਚ ਡਿਪਟੀ ਗਵਰਨਰ ਤੇ ਉਸ ਦੇ ਡਰਾਈਵਰ ਦੀ ਮੌਤ
ਸਕਾਟਰੇਲ ਵੱਲੋਂ ਸਾਂਭ-ਸੰਭਾਲ ਕੀਤੇ ਜਾਂਦੇ ਇਸ ਸਟੇਸ਼ਨ ਨੂੰ ਇਹ ਇਨਾਮ ਮਿਲਣ ਦੀ ਵਜ੍ਹਾ ਇਸ ਦੀ ਖੂਬਸੂਰਤ ਦਿੱਖ, ਕਮਿਊਨਿਟੀ ਗਾਰਡਨ ਬਣਾਉਣ ਲਈ ਨਿਭਾਈਆਂ ਸੇਵਾਵਾਂ ਅਤੇ ਸਟੇਸ਼ਨ 'ਤੇ ਬਣੀ ਬੁੱਕਸ਼ਾਪ ਹੈ। ਇਸ ਤੋਂ ਇਲਾਵਾ 7441 ਵੋਟਾਂ ਨਾਲ ਡੈਨਮਾਰਕ ਹਿੱਲ ਸਟੇਸ਼ਨ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ ਤੇ 3271 ਵੋਟਾਂ ਨਾਲ ਲਮਿੰਗਟਨ ਸਪਾ ਨੂੰ ਤੀਜਾ ਸਥਾਨ ਮਿਲਿਆ। ਸਕਾਟਰੇਲ ਦੇ ਕਸਟਮਰ ਆਪ੍ਰੇਸ਼ਨ ਦੇ ਮੁਖੀ ਫਿਲ ਕੈਂਪਬਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਟੇਸ਼ਨ ਦੇ ਖੂਬਸੂਰਤ ਆਲੇ-ਦੁਆਲੇ ਅਤੇ ਦੁਰਲੱਭ ਇਮਾਰਤਸਾਜ਼ੀ ਨੇ ਵਿਸ਼ਵ ਭਰ ਵਿੱਚ ਪਛਾਣ ਦਿਵਾਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।