ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
Friday, Dec 04, 2020 - 01:34 AM (IST)
ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕੋਵਿਡ-19 ਦੀ ਰੋਕਥਾਮ ਲਈ ਫਾਈਜ਼ਰ-ਬਾਇਓਨਟੈੱਕ ਦੇ ਟੀਕਾ ਨੂੰ ਮਨਜ਼ੂਰੀ ਦਿੱਤੇ ਜਾਣ ਵਿਚਾਲੇ ਚਿਤਾਵਾਨੀ ਦਿੱਤੀ ਹੈ ਕਿ ਖਤਰਨਾਕ ਵਾਇਰਸ ਵਿਰੁੱਧ ਲੜਾਈ ਅਜੇ ਖਤਮ ਨਹੀਂ ਹੋਈ ਹੈ। ਬ੍ਰਿਟੇਨ ਫਾਈਜ਼ਰ-ਬਾਇਓਨਟੈੱਕ ਦੇ ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾਂ ਦੇਸ਼ ਬਣ ਗਿਆ ਹੈ ਅਤੇ ਅਗਲੇ ਕੁਝ ਦਿਨਾਂ 'ਚ ਜ਼ਿਆਦਾ ਜ਼ੋਖਿਮ ਵਾਲੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ
ਜਾਨਸਨ ਨੇ ਦੁਨੀਆ ਦੇ ਦਿਖਾਈ ਨਾ ਦੇਣ ਵਾਲੇ ਦੁਸ਼ਮਣ ਵਿਰੁੱਧ ਵਿਗਿਆਨ ਦੀ ਜਿੱਤ ਦਾ ਸਹਾਰਨਾ ਕੀਤੀ ਪਰ ਲੋਕਾਂ ਨੂੰ ਅਜੇ ਬਹੁਤ 'ਆਸ਼ਾਵਾਦੀ' ਨਾ ਹੋਣ ਕਾਰਣ ਸੁਚੇਤ ਕਰਦੇ ਹੋਏ ਕਿਹਾ ਕਿ ਵਾਇਰਸ ਵਿਰੁੱਧ ਲੜਾਈ ਲੰਬੀ ਚੱਲ ਸਕਦੀ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਠੰਡ ਲਈ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਹੈ। ਇੰਲਗੈਂਡ ਦੇ ਜ਼ਿਆਦਾਤਰ ਹਿੱਸਿਆਂ 'ਚ ਹੁਣ ਵੀ ਲਾਕਡਾਊਨ ਲਾਗੂ ਹੈ ਅਤੇ ਉੱਥੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਬੁੱਧਵਾਰ ਸ਼ਾਮ ਕਿਹਾ ਕਿ ਇਹ ਇਕ ਸ਼ਾਨਦਾਰ ਪਲ ਹੈ ਪਰ ਅਜਿਹਾ ਸਮਾਂ ਨਹੀਂ ਹੈ ਕਿ ਅਸੀਂ ਆਪਣੀ ਮੁਹਿੰਮ ਨੂੰ ਹੌਲੀ ਕਰ ਦੇਈਏ। ਕੋਵਿਡ-19 ਵਿਰੁੱਧ ਲੜਾਈ ਖਤਮ ਨਹੀਂ ਹੋਈ ਹੈ। ਸਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਦਿਖਾਈ ਨਾ ਦੇਣ ਵਾਲੇ ਦੁਸ਼ਮਣ ਵਿਰੁੱਧ ਵਿਗਿਆਨ ਦੇ ਚਮਤਕਾਰ ਦੀ ਉਮੀਦ ਲਾਈ ਹੋਈ ਸੀ। ਹੁਣ ਸਾਨੂੰ ਦੁਸ਼ਮਣ ਨੂੰ ਰੋਕਣ ਦੀ ਤਾਕਤ ਮਿਲ ਗਈ ਹੈ। ਵਿਗਿਆਨਕਾਂ ਨੇ ਇਹ ਕਰ ਦਿਖਾਇਆ।
ਇਹ ਵੀ ਪੜ੍ਹੋ:-ਪਾਕਿ 'ਚ ਸਾਂਤਾ ਕਲਾਜ ਨੇ ਵੰਡੇ ਗਿਫਟ ਅਤੇ ਮਾਸਕ (ਤਸਵੀਰਾਂ)
ਸਾਨੂੰ ਵਿਗਿਆਨਕਾਂ ਦੀ ਸਫਲਤਾ ਦਾ ਜਸ਼ਨ ਤਾਂ ਜ਼ਰੂਰ ਮਨਾਉਣਾ ਚਾਹੀਦਾ ਪਰ ਅਜੇ ਲੜਾਈ ਖਤਮ ਨਹੀਂ ਹੋਈ ਹੈ। ਜਾਨਸਨ ਨੇ ਕਿਹਾ ਕਿ ਟੀਕਾਕਰਨ ਨੂੰ ਲੈ ਕੇ ਸੰਯੁਕਤ ਕਮੇਟੀ ਦੇ ਸੁਝਾਅ ਨੂੰ ਮੰਨ ਲਿਆ ਗਿਆ ਹੈ ਕਿ ਪਹਿਲੇ ਪੜਾਅ 'ਚ 'ਕੇਅਰ ਹੋਮ' 'ਚ ਰਹਿਣ ਵਾਲੇ ਲੋਕ, ਸਿਹਤ ਮੁਲਾਜ਼ਮਾਂ, ਬਜ਼ੁਰਗਾਂ ਅਤੇ ਗੰਭੀਰ ਰੂਪ ਨਾਲ ਬੀਮਾਰ ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਟੀਕਾ ਨੂੰ 0 ਤੋਂ 70 ਡਿਗਰੀ ਹੇਠਾਂ ਦੇ ਤਾਪਮਾਨ 'ਤੇ ਇਕ ਥਾਂ ਤੋਂ ਦੂਜੇ ਥਾਂ ਤੱਕ ਪਹੁੰਚਣ ਨਾਲ ਜੁੜੀਆਂ ਚੁਣੌਤੀਆਂ ਹਨ ਅਤੇ ਹਰ ਵਿਅਕਤੀ ਨੂੰ ਤਿੰਨ ਹਫਤੇ ਦੇ ਅੰਦਰ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਸ ਲਈ ਟੀਕਾਕਰਨ 'ਚ ਸਮਾਂ ਲੱਗੇਗਾ। ਬ੍ਰਿਟੇਨ ਨੂੰ ਫਾਈਜ਼ਰ-ਬਾਈਓਨਟੈੱਕ ਟੀਕੇ ਦੀਆਂ ਅੱਠ ਲੱਖ ਖੁਰਾਕਾਂ ਅਗਲੇ ਹਫਤੇ ਮਿਲ ਜਾਣਗੀਆਂ ਅਤੇ ਚਾਰ ਕਰੋੜ ਖੁਰਾਕਾਂ ਅਗੇ ਦੇ ਦਿਨਾਂ 'ਚ ਸਪਲਾਈ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ
ਨੋਟ :-ਬ੍ਰਿਟੇਨ ਦੇ ਪੀ.ਐੱਮ. ਦੀ ਇਸ ਚਿਤਾਵਨੀ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ 'ਚ ਦਿਓ ਜਵਾਬ