ਟਰੰਪ ਕਰਕੇ ਬੰਗਲਾਦੇਸ਼ੀ ਹਿੰਦੂ ਔਰਤ ਖਿਲਾਫ ਚੱਲੇਗਾ ਦੇਸ਼ਧ੍ਰੋਹ ਦਾ ਕੇਸ

07/21/2019 2:02:36 AM

ਢਾਕਾ - ਬੰਗਲਾਦੇਸ਼ ਦੀ ਇਕ ਹਿੰਦੂ ਔਰਤ ਖਿਲਾਫ ਦੇਸ਼ਧ੍ਰੋਹ ਦਾ ਕੇਸ ਚਲਾਇਆ ਜਾਵੇਗਾ ਕਿਉਂਕਿ ਉਸ ਨੇ ਵਾਸ਼ਿੰਗਟਨ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਿਹਾ ਸੀ ਕਿ ਉਸ ਦੇ ਦੇਸ਼ 'ਚ ਘੱਟਗਿਣਤੀ ਭਾਈਚਾਰੇ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਇਕ ਮੰਤਰੀ ਨੇ ਦਿੱਤੀ।

ਬੰਗਲਾਦੇਸ਼ ਹਿੰਦੂ ਬੁੱਧਿਸਟ ਕ੍ਰਿਸ਼ਚੀਅਨ ਯੂਨਿਟੀ ਕਾਊਂਸਲ (ਐੱਚ. ਬੀ. ਸੀ. ਯੂ. ਸੀ.) ਦੀ ਪ੍ਰਬੰਧਕ ਪ੍ਰਿਆ ਸਾਹਾ ਨੇ 19 ਜੁਲਾਈ ਨੂੰ ਵ੍ਹਾਈਟ ਹਾਊਸ 'ਚ ਆਯੋਜਿਤ ਇਕ ਬੈਠਕ 'ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਟਰੰਪ ਨਾਲ ਬੈਠਕ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਣ ਉਸ ਦਾ ਆਪਣੇ ਦੇਸ਼ 'ਚ ਕਾਫੀ ਵਿਵਾਦ ਹੋਇਆ ਸੀ। ਵੀਡੀਓ 'ਚ ਉਹ ਖੁਦ ਨੂੰ ਬੰਗਲਾਦੇਸ਼ੀ ਨਾਗਰਿਕ ਦੱਸ ਰਹੀ ਹੈ ਅਤੇ ਉਹ ਅਮਰੀਕੀ ਰਾਸ਼ਟਰਪਤੀ ਨੂੰ ਕਹਿੰਦੀ ਹੈ ਕਿ ਘੱਟਗਿਣਤੀ ਭਾਈਚਾਰੇ ਦੇ 3.7 ਕਰੋੜ ਲੋਕ ਬੰਗਲਾਦੇਸ਼ ਤੋਂ ਲਾਪਤਾ ਹੋ ਗਏ ਹਨ।

ਉਕਤ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਸੱਤਾਧਾਰੀ ਪਾਰਟੀ ਅਵਾਮੀ ਲੀਗ ਦੇ ਜਨਰਲ ਸਕੱਤਰ ਓਬੇਦੁਲਾ ਕਾਦਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਕਤ ਔਰਤ ਨੇ ਝੂਠੀ, ਜਾਣਬੁੱਝ ਕੇ ਅਤੇ ਦੇਸ਼ਧ੍ਰੋਹੀ ਟਿੱਪਣੀ ਕੀਤੀ ਹੈ, ਜਿਸ ਖਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਜਾਵੇਗਾ, ਇਸ ਸਬੰਧੀ ਕਾਰਵਾਈ ਚੱਲ ਰਹੀ ਹੈ।


Khushdeep Jassi

Content Editor

Related News