ਗਬਨ ਦੇ ਦੋਸ਼ 'ਚ ਬੰਗਲਾਦੇਸ਼ ਦੇ ਪ੍ਰਥਮ ਹਿੰਦੂ ਜੱਜ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

01/05/2020 5:19:34 PM

ਢਾਕਾ (ਭਾਸ਼ਾ): ਬੰਗਲਾਦੇਸ਼ ਦੇ ਪ੍ਰਥਮ ਹਿੰਦੂ ਮੁੱਖ ਜੱਜ ਸੁਰਿੰਦਰ ਕੁਮਾਰ ਸਿਨਹਾ ਦੇ ਵਿਰੁੱਧ ਗਬਨ ਦੇ ਦੋਸ਼ਾਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਅਦਾਲਤ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨੀਂ ਦਿਨੀਂ ਅਮਰੀਕਾ ਵਿਚ ਰਹਿ ਰਹੇ ਸਿਨਹਾ (68) ਨੂੰ ਭ੍ਰਿਸ਼ਟਾਚਾਰ ਵਿਰੋਧੀ ਕਮਿਸ਼ਨ (ਏ.ਸੀ.ਸੀ.) ਨੇ ਆਪਣੇ ਦੋਸ਼ ਪੱਤਰ ਵਿਚ ਭਗੌੜਾ ਐਲਾਨਿਆ ਹੈ। ਢਾਕਾ ਦੇ ਸੀਨੀਅਰ ਸਪੈਸ਼ਲ ਜੱਜ ਕੋਰਟ ਦੇ ਨਿਆਂਧੀਸ਼ ਕੇ.ਐੱਮ. ਐਮਰੂਲ ਕਾਯੇਸ਼ ਨੇ ਸਿਨਹਾ ਅਤੇ 10 ਹੋਰਾਂ ਵਿਰੁੱਧ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਤੇ ਨੋਟਿਸ ਲਿਆ। 

ਸਰਕਾਰੀ ਵਕੀਲ ਤਾਪਸ ਕੁਮਾਰ ਪਾਲ ਨੇ ਪੱਤਰਕਾਰਾਂ ਨੂੰ ਕਿਹਾ,''ਜੱਜ ਨੇ ਕਰੀਬ ਚਾਰ ਕਰੋੜ ਟਕਾ (4,71,993 ਡਾਲਰ) ਦਾ 2016 ਵਿਚ ਗਬਨ ਕਰਨ ਅਤੇ ਮਨੀ ਲਾਂਡਰਿੰਗ ਕਰਨ ਦੇ ਦੋਸ਼ ਵਿਚ ਸਿਨਹਾ ਦੇ ਨਾਲ 10 ਹੋਰ ਦੀ ਗ੍ਰਿਫਤਾਰੀ ਦਾ ਆਦੇਸ਼ ਦਿੱਤਾ। ਬਾਕੀ ਦੋਸ਼ੀ ਫਾਰਮਰਜ਼ ਬੈਂਕ ਦੇ ਸਾਬਕਾ ਪ੍ਰਬੰਧ ਨਿਦੇਸ਼ਕ ਸਮੇਤ ਸਾਬਕਾ ਸੀਨੀਅਰ ਅਧਿਕਾਰੀ ਹਨ। ਪਾਲ ਨੇ ਕਿਹਾ ਕਿ ਏ.ਸੀ.ਸੀ. ਨੇ ਆਪਣੇ ਦੋਸ਼ ਪੱਤਰ ਵਿਚ ਸਾਰੇ 11 ਦੋਸ਼ੀਆਂ ਨੂੰ ਭਗੌੜਾ ਐਲਾਨਿਆ ਹੈ। ਇਸ ਨੇ ਦੋਸ਼ ਲਗਾਇਆ ਹੈਕਿ ਸਿਨਹਾ ਅਤੇ 10 ਹੋਰ ਨੇ ਫਾਰਮਰਜ਼ ਬੈਂਕ ਤੋਂ ਚਾਰ ਕਰੋੜਟਕਾ ਦਾ ਗਬਨ ਕੀਤਾ। ਇਸ ਬੈਂਕ ਦਾ ਨਾਮ ਬਾਅਦ ਵਿਚ ਪਦਮਾ ਬੈਂਕ ਲਿਮੀਟਿਡ ਕਰ ਦਿੱਤਾ ਗਿਆ। 

ਸਿਨਹਾ ਜਨਵਰੀ 2015 ਤੋਂ ਨਵੰਬਰ 2017 ਤੱਕ ਬੰਗਲਾਦੇਸ਼ ਦੇ 21ਵੇਂ ਮੁੱਖ ਜੱਜ ਰਹੇ। ਸਮਝਿਆ ਜਾਂਦਾ ਹੈ ਕਿ ਉਹਨਾਂ ਨੇ ਅਮਰੀਕੀ ਵਿਚ ਸ਼ਰਨ ਮੰਗੀ ਹੈ। ਸਰਕਾਰ ਦੇ ਨਾਲ ਵਿਵਾਦ ਦੇ ਵਿਚ ਅਹੁਦਾ ਛੱਡਣ ਲਈ ਮਜਬੂਰ ਕੀਤੇ ਜਾਣ ਦੇ ਬਾਅਦ ਸਿਨਹਾ ਹਾਲ ਹੀ ਵਿਚ ਜਾਰੀ ਆਪਣੀ ਆਤਮਕਥਾ ਨੂੰ ਲੈ ਕੇ ਸਿਆਸੀ ਗਲੀਆਰੇ ਵਿਚ ਚਰਚਾ ਵਿਚ ਆ ਗਏ ਸਨ।


Vandana

Content Editor

Related News