ਬੰਗਲਾਦੇਸ਼ ਨੇ ਰੋਹਿੰਗਿਆ ਸ਼ਰਣਾਰਥੀਆਂ ਦੇ ਮੋਬਾਈਲ ਫੋਨ ਵਰਤੋਂ ''ਤੇ ਲਾਈ ਪਾਬੰਦੀ

09/24/2017 4:21:55 PM

ਢਾਕਾ,(ਭਾਸ਼ਾ)— ਬੰਗਲਾਦੇਸ਼ ਨੇ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਦੂਰ ਸੰਚਾਰ ਕੰਪਨੀਆਂ ਨੂੰ ਰੋਹਿੰਗਿਆ ਸ਼ਰਣਾਰਥੀਆਂ ਨੂੰ ਮੋਬਾਈਲ ਫੋਨ ਕਨੈਕਸ਼ਨ ਵੇਚਣ 'ਤੇ ਪਾਬੰਦੀ ਲਾ ਦਿੱਤੀ ਹੈ। ਬੰਗਲਾਦੇਸ਼ ਦੀਆਂ 4 ਮੋਬਾਈਲ ਫੋਨ ਸੇਵਾ ਪ੍ਰਦਾਤਾਵਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਨੇ ਮਿਆਂਮਾਰ ਤੋਂ ਆਏ 4 ਲੱਖ 30 ਹਜ਼ਾਰ ਸ਼ਰਣਾਰਥੀਆਂ ਨੂੰ ਪਾਬੰਦੀ ਦੌਰਾਨ ਫੋਨ ਕਨੈਕਸ਼ਨ ਦਿੱਤੇ ਤਾਂ ਉਨ੍ਹਾਂ 'ਤੇ ਜੁਰਮਾਨਾ ਲਾਇਆ ਜਾਵੇਗਾ।
ਦੂਰਸੰਚਾਰ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਇਨਾਯਤ ਹੁਸੈਨ ਨੇ ਕਿਹਾ, ''ਰੋਹਿੰਗਿਆ ਮੁਸਲਮਾਨ ਕੋਈ ਸਿਮ ਕਾਰਡ ਨਹੀਂ ਖਰੀਦ ਸਕਦੇ।'' ਦੂਰਸੰਚਾਰ ਰਾਜਮੰਤਰੀ ਤਰਾਨਾ ਹਾਲਿਮ ਨੇ ਕਿਹਾ ਕਿ ਰੋਹਿੰਗਿਆ ਸ਼ਰਣਾਰਥੀਆਂ 'ਤੇ ਪਾਬੰਦੀ ਲਾਉਣ ਦਾ ਇਹ ਫੈਸਲਾ ਸੁਰੱਖਿਆ ਕਾਰਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਨੇ ਰੋਹਿੰਗਿਆ ਤੋਂ ਪੈਦਾ ਸਪੱਸ਼ਟ ਖਤਰੇ ਬਾਰੇ ਜ਼ਿਆਦਾ ਜਾਣਕਾਰੀ ਦਿੱਤੇ ਬਿਨਾਂ ਕਿਹਾ, ''ਅਸੀਂ ਮਨੁੱਖੀ ਆਧਾਰ 'ਤੇ ਰੋਹਿੰਗਿਆ ਦਾ ਸੁਆਗਤ ਕਰਨ ਦਾ ਕਦਮ ਚੁੱਕਿਆ ਪਰ ਨਾਲ ਹੀ ਸਾਡੀ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ।'' ਬੰਗਲਾਦੇਸ਼ ਦੇ ਦੂਰਸੰਚਾਰ ਵਿਭਾਗ ਨੇ ਕਿਹਾ ਕਿ ਇਨ੍ਹਾਂ ਸ਼ਰਣਾਰਥੀਆਂ ਨੂੰ ਬਾਇਓਮੈਟ੍ਰਿਕ ਪਹਿਚਾਣ ਪੱਤਰ ਜਾਰੀ ਹੋਣ ਤੋਂ ਬਾਅਦ ਪਾਬੰਦੀ ਹਟਾਈ ਜਾ ਸਕਦੀ ਹੈ ਪਰ ਇਸ ਪ੍ਰਕਿਰਿਆ ਬਾਰੇ ਫੌਜ ਦਾ ਕਹਿਣਾ ਹੈ ਕਿ ਇਸ ਵਿਚ 6 ਮਹੀਨੇ ਲੱਗ ਸਕਦੇ ਹਨ।


Related News