ਬੰਗਲਾਦੇਸ਼ 'ਚ ਨਹੀਂ ਰੁੱਕੀ ਹਿੰਦੂਆਂ 'ਤੇ ਤਸ਼ੱਦਦ, ਇਕ ਹੋਰ ਸ਼ਖ਼ਸ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼
Thursday, Jan 01, 2026 - 05:06 PM (IST)
ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ 'ਚ ਹਿੰਦੂਆਂ ਖਿਲਾਫ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ। ਵੀਰਵਾਰ ਨੂੰ ਇਕ ਵਾਰ ਫਿਰ ਨਫਰਤ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਸ਼ਰੀਅਤਪੁਰ ਇਲਾਕੇ 'ਚ ਖੋਕਨ ਚੰਦਰ ਨਾਂ ਦੇ ਇਕ ਹਿੰਦੂ ਸ਼ਖ਼ਸ ਨੂੰ ਭੀੜ ਨੇ ਘੇਰ ਲਿਆ। ਪਹਿਲਾਂ ਬੇਰਹਿਮੀ ਨਾਲ ਉਸਨੂੰ ਕੁੱਟਿਆ ਗਿਆ। ਫਿਰ ਚਾਕੂ ਨਾਲ ਵਾਰ ਕੀਤਾ ਗਿਆ। ਇਸਤੋਂ ਬਾਅਦ ਪੈਟਰੋਲ ਪਾ ਕੇ ਜ਼ਿੰਦਾ ਸਾੜਨ ਦੀ ਕੋਸ਼ਿਸ਼ ਹੋਈ।
ਆਖਰੀ ਪਲ 'ਚ ਖੋਕਨ ਚੰਦਰ ਨੇ ਨੇੜੇ ਦੇ ਇਕ ਤਲਾਬ 'ਚ ਛਾਲ ਮਾਰ ਕੇ ਆਪਣੀ ਜਾਨ ਬਚਾਈ ਪਰ ਇਹ ਹਮਲਾ ਇਕ ਵਾਰ ਫਿਰ ਦੱਸਿਆ ਹੈ ਕਿ ਬੰਗਲਾਦੇਸ਼ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਕਿਸ ਹੱਦ ਕਰ ਪਹੁੰਚ ਚੁੱਕਾ ਹੈ।
ਜਾਣਕਾਰੀ ਮੁਤਾਬਕ, ਘਟਨਾ ਬੁੱਧਵਾਰ ਦੇਰ ਸ਼ਾਮ ਦੀ ਹੈ। ਖੋਕਨ ਚੰਦਰ ਘਰ ਪਰਤ ਰਿਹਾ ਸੀ। ਅਚਾਨਕ ਲੋਕਾਂ ਦੇ ਇਕ ਸਮੂਹ ਨੇ ਉਸਨੂੰ ਘੇਰ ਲਿਆ। ਉਸਨੂੰ ਲੱਤਾਂ-ਮੁੱਕੇ ਮਾਰੇ ਗਏ। ਉਹ ਕਿਸੇ ਤਰ੍ਹਾਂ ਜਾਨ ਬਚਾ ਕੇ ਭਜਿਆ ਪਰ ਹਮਲਾਵਰ ਇਥੇ ਹੀ ਨਹੀਂ ਰੁਕੇ। ਭੀੜ ਨੇ ਉਸਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ। ਅੱਗ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਸੀ, ਉਸਨੇ ਨੇੜੇ ਦੇ ਤਲਾਅ ਵਿੱਚ ਛਾਲ ਮਾਰ ਦਿੱਤੀ।
ਬੀਤੇ ਦੋ ਹਫਤਿਆਂ 'ਚ ਤੀਜੀ ਘਟਨਾ
ਇਸਤੋਂ ਪਹਿਲਾਂ ਬੰਗਲਾਦੇਸ਼ 'ਚ 18 ਦਸੰਬਰ 2025 ਨੂੰ ਦੀਪੂ ਚੰਦਰ ਦਾਸ ਨੂੰ ਭੀੜ ਨੇ ਮਾਰ ਦਿੱਤਾ ਸੀ। ਫਿਰ ਉਸਦੇ ਸਰੀਰ ਨੂੰ ਦਰੱਖਤ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ ਸੀ। ਇਸਤੋਂ ਬਾਅਦ 25 ਦਸੰਬਰ ਨੂੰ ਭੀੜ ਨੇ ਅਮ੍ਰਿਤ ਮੰਡਲ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਹਾਲਾਂਕਿ, ਖੁਦ ਨੂੰ ਕਿਰਕਿਰੀ ਤੋਂ ਬਚਾਉਣ ਲਈ ਬੰਗਲਾਦੇਸ਼ ਨੇ ਕਿਹਾ ਸੀ ਕਿ ਅਮ੍ਰਿਤ ਮੰਡਲ ਅਪਰਾਧੀ ਸੀ ਅਤੇ ਹਫਤਾ ਵਸੂਲੀ ਦੇ ਚਲਦੇ ਭੀੜ ਨੇ ਉਸਨੂੰ ਮਾਰਿਆ ਸੀ।
