ਹੋਰਮੂਜ਼ ''ਚ ਮਿਜ਼ਾਈਲ ਹਮਲਾ ! ਜਹਾਜ਼ ਨੂੰ ਲੱਗੀ ਅੱਗ, ਤੇਲ ਦੀਆਂ ਕੀਮਤਾਂ ''ਚ ਹੋਰ ਉਛਾਲ ਆਉਣ ਦਾ ਵਧਿਆ ਖ਼ਤਰਾ

Wednesday, Mar 11, 2026 - 03:53 PM (IST)

ਹੋਰਮੂਜ਼ ''ਚ ਮਿਜ਼ਾਈਲ ਹਮਲਾ ! ਜਹਾਜ਼ ਨੂੰ ਲੱਗੀ ਅੱਗ, ਤੇਲ ਦੀਆਂ ਕੀਮਤਾਂ ''ਚ ਹੋਰ ਉਛਾਲ ਆਉਣ ਦਾ ਵਧਿਆ ਖ਼ਤਰਾ

ਇੰਟਰਨੈਸ਼ਨਲ ਡੈਸਕ- ਅਮਰੀਕੀ-ਇਜ਼ਰਾਈਲੀ ਹਮਲਿਆਂ ਮਗਰੋਂ ਇਰਾਨ ਨੇ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਸਮੁੰਦਰੀ ਰੂਟ 'ਸਟ੍ਰੇਟ ਆਫ਼ ਹੋਰਮੁਜ਼' 'ਤੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਹੈ। ਇਸੇ ਦੌਰਾਨ ਉੱਥੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਕਾਰਗੋ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬ੍ਰਿਟਿਸ਼ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਪ੍ਰੋਜੈਕਟਾਈਲ ਨਾਲ ਕੀਤੇ ਹਮਲੇ ਤੋਂ ਬਾਅਦ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ ਹੈ।

ਇਹ ਹਮਲਾ ਉਸ ਸਮੇਂ ਹੋਇਆ ਜਦੋਂ ਜਹਾਜ਼ ਅੰਤਰਰਾਸ਼ਟਰੀ ਜਲ ਮਾਰਗ ਤੋਂ ਲੰਘ ਰਿਹਾ ਸੀ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਦੇ ਅੰਦਰੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਅਤੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਹੋਮਰੂਜ਼ ਸਟ੍ਰੇਟ ਦੁਨੀਆ ਦਾ ਅਜਿਹਾ 'ਚੋਕ ਪੁਆਇੰਟ' ਹੈ ਜਿੱਥੋਂ ਦੁਨੀਆ ਦਾ ਲਗਭਗ 20 ਫ਼ੀਸਦੀ ਕੱਚਾ ਤੇਲ ਲੰਘਦਾ ਹੈ। ਜਹਾਜ਼ਾਂ 'ਤੇ ਹਮਲੇ ਹੋਣ ਨਾਲ ਸਮੁੰਦਰੀ ਬੀਮਾ ਮਹਿੰਗਾ ਹੋ ਜਾਂਦਾ ਹੈ ਅਤੇ ਸਪਲਾਈ ਚੇਨ 'ਤੇ ਬੁਰਾ ਅਸਰ ਪੈਂਦਾ ਹੈ।

ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'

ਪਹਿਲਾਂ ਤੋਂ ਹੀ ਖੇਤਰ ਵਿੱਚ ਇਰਾਨ ਦੁਆਰਾ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾਉਣ ਦੀਆਂ ਰਿਪੋਰਟਾਂ ਨੇ ਦੁਨੀਆ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ। ਇਸ ਹਮਲੇ ਨੇ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਜੰਗ ਦੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਉਣ ਦੀ ਪੂਰੀ ਸੰਭਾਵਨਾ ਹੈ।

ਬ੍ਰਿਟਿਸ਼ ਅਤੇ ਅਮਰੀਕੀ ਜਲ ਸੈਨਾ ਇਸ ਇਲਾਕੇ ਵਿੱਚ ਸਰਗਰਮ ਹੋ ਗਈਆਂ ਹਨ। ਜੇਕਰ ਹਮਲਾਵਰਾਂ ਦੀ ਪਛਾਣ ਹੁੰਦੀ ਹੈ, ਤਾਂ ਜਵਾਬੀ ਕਾਰਵਾਈ ਤੇਜ਼ ਹੋ ਸਕਦੀ ਹੈ। ਕਈ ਸ਼ਿਪਿੰਗ ਕੰਪਨੀਆਂ ਹੁਣ ਇਸ ਰੂਟ 'ਤੇ ਆਪਣੇ ਜਹਾਜ਼ ਭੇਜਣ ਤੋਂ ਪਹਿਲਾਂ ਸੁਰੱਖਿਆ ਦੀ ਗਾਰੰਟੀ ਮੰਗ ਰਹੀਆਂ ਹਨ। ਬਚਾਅ ਦਲ ਮੌਕੇ 'ਤੇ ਪਹੁੰਚ ਚੁੱਕੇ ਹਨ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ਨੁਕਸਾਨ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News