ਬੰਗਲਾਦੇਸ਼ ''ਚ ਪੁਲਸ ਅਤੇ ਅੱਤਵਾਦੀਆਂ ਵਿਚਕਾਰ ਝੜਪ, 4 ਅੱਤਵਾਦੀ ਢੇਰ

03/16/2017 12:16:34 PM

ਢਾਕਾ— ਵੀਰਵਾਰ ਨੂੰ ਬੰਗਲਾਦੇਸ਼ ''ਚ 4 ਅੱਤਵਾਦੀਆਂ ਨੇ ਆਤਮਘਾਤੀ ਬੰਬ ਧਮਾਕਾ ਕੀਤਾ। ਪੁਲਸ ਨੇ ਦੱਸਿਆ ਕਿ ਇੱਥੋਂ ਦੇ ਸ਼ਹਿਰ ਚਿੱਟਾਗੋਂਗ ''ਚ ਸਵੇਰੇ 6 ਵਜੇ ਇਹ ਧਮਾਕਾ ਹੋਇਆ। ਇਹ ਸਾਰੇ ਇੱਥੋਂ ਦੀ ਇਕ ਇਮਾਰਤ ''ਚ ਲੁਕੇ ਹੋਏ ਸਨ ਅਤੇ ਇਨ੍ਹਾਂ ਨੇ ਪੁਲਸ ਵਾਲਿਆਂ ''ਤੇ ਗ੍ਰੇਨੇਡ ਬੰਬ ਸੁੱਟੇ ਸਨ। ਇਸ ਦੌਰਾਨ ਦੋ ਪੁਲਸ ਕਰਮਚਾਰੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ। 
ਪੁਲਸ ਨੇ ਦੱਸਿਆ ਕਿ ਦੋ ਅੱਤਵਾਦੀਆਂ ਨੇ ਆਪਣੇ ਆਪ ਨੂੰ ਉਸ ਸਮੇਂ ਬੰਬ ਨਾਲ ਉਡਾ ਲਿਆ ਜਦ ਉਨ੍ਹਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਇਨ੍ਹਾਂ ਤੋਂ ਇਲਾਵਾ ਇਕ ਹੋਰ ਅੱਤਵਾਦੀ ਦੀ ਲਾਸ਼ ਮਿਲੀ ਹੈ। ਇਨ੍ਹਾਂ ਤਿੰਨਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ। ਇਨ੍ਹਾਂ ਨਾਲ ਇਕ ਹੋਰ ਅੱਤਵਾਦੀ ਮਹਿਲਾ ਸੀ ਜਿਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਪਰ ਉਹ ਬਚ ਨਾ ਸਕੀ। ਪੁਲਸ ਨੇ ਦੱਸਿਆ ਕਿ ਇਹ ਚਾਰੋ ਅੱਤਵਾਦੀ ਸੰਗਠਨ ਜਮਾਤ-ਉਲ-ਮੁਜਾਹਿਦੀਨ ਬੰਗਲਾਦੇਸ਼ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਜੁਲਾਈ ''ਚ ਢਾਕਾ ਕੈਫੇ ''ਤੇ ਹੋਏ ਹਮਲੇ ''ਚ ਇਨ੍ਹਾਂ ਅੱਤਵਾਦੀਆਂ ਦਾ ਹੱਥ ਸੀ। 

Related News