ਬੰਗਲਾਦੇਸ਼ ''ਚ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ

10/10/2019 2:15:58 PM

ਢਾਕਾ (ਭਾਸ਼ਾ)— ਬੰਗਲਾਦੇਸ਼ ਦੇ ਅਰਥਸ਼ਾਸਤਰੀ ਅਤੇ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੂੰ  ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਹੋਣ ਵਿਚ ਅਸਫਲ ਰਹਿਣ ਦੇ ਬਾਅਦ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਢਾਕਾ ਦੀ ਇਕ ਅਦਾਲਤ ਦੇ ਇਕ ਜੱਜ ਨੇ ਬੁੱਧਵਾਰ ਨੂੰ ਇਹ ਆਦੇਸ਼ ਜਾਰੀ ਕੀਤਾ। ਅਦਾਲਤ ਦੇ ਕਲਰਕ ਐੱਮ. ਨੂਰੂਜ਼ਮਾਨ ਨੇ ਏ.ਐੱਫ.ਪੀ. ਨੂੰ ਦੱਸਿਆ ਕਿ 'ਗ੍ਰਾਮੀਣ ਕਮਿਊਨੀਕੇਸ਼ਨਜ਼' (ਜੀ.ਸੀ.) ਦੇ ਬਰਖਾਸਤ ਕਰਮਚਾਰੀਆਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਨ੍ਹਾਂ ਨੂੰ ਕੰਪਨੀ ਵਿਚੋਂ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਇਕ ਟਰੇਡ ਯੂਨੀਅਨ ਦੀ ਸਥਾਪਨਾ ਕੀਤੀ। 

ਨੂਰੂਜ਼ਮਾਨ ਨੇ ਦੱਸਿਆ ਕਿ ਜੀ.ਸੀ. ਦੇ ਪ੍ਰਧਾਨ ਯੂਨਸ ਸੁਣਵਾਈ ਦੌਰਾਨ ਅਦਾਲਤ ਵਿਚ ਪੇਸ਼ ਨਹੀਂ ਹੋਏ ਕਿਉਂਕਿ ਉਹ ਵਿਦੇਸ਼ ਵਿਚ ਸਨ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਇਕ ਸੀਨੀਅਰ ਪ੍ਰਬੰਧਕ ਅਦਾਲਤ ਵਿਚ ਪੇਸ਼ ਹੋਏ ਅਤੇ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਯੂਨਸ ਦੇ ਵਕੀਲ ਕਾਜ਼ੀ ਇਰਸ਼ਾਦੁਲ ਆਲਮ ਨੇ ਏ.ਐੱਫ.ਪੀ. ਨੂੰ ਦੱਸਿਆ,''ਯੂਨਸ ਅਧਾਲਤ ਵਿਚ ਪੇਸ਼ ਹੋਣ ਲਈ ਕੋਈ ਸੰਮਨ ਮਿਲਣ ਤੋਂ ਪਹਿਲਾਂ ਹੀ ਬੰਗਲਾਦੇਸ਼ ਵਿਚੋਂ ਬਾਹਰ ਚਲੇ ਗਏ ਸਨ। ਜਿਵੇਂ ਹੀ ਉਹ ਪਰਤਦੇ ਹਨ ਉਚਿਤ ਕਾਨੂੰਨੀ ਕਦਮ ਚੁੱਕਿਆ ਜਾਵੇਗਾ।''


Vandana

Content Editor

Related News