ਅਮਰੀਕਾ ''ਚ ਸਰਕਾਰੀ ਉਪਕਰਨਾਂ ਅਤੇ ਕੈਨੇਡਾ ''ਚ ਸਰਕਾਰੀ ਫੋਨਾਂ ''ਚ ''TikTok'' ''ਤੇ ਪਾਬੰਦੀ

Tuesday, Feb 28, 2023 - 09:46 AM (IST)

ਅਮਰੀਕਾ ''ਚ ਸਰਕਾਰੀ ਉਪਕਰਨਾਂ ਅਤੇ ਕੈਨੇਡਾ ''ਚ ਸਰਕਾਰੀ ਫੋਨਾਂ ''ਚ ''TikTok'' ''ਤੇ ਪਾਬੰਦੀ

ਵਾਸ਼ਿੰਗਟਨ/ਟੋਰਾਂਟੋ (ਭਾਸ਼ਾ)- ਵ੍ਹਾਈਟ ਹਾਊਸ ਨੇ ਫੈਡਰਲ ਏਜੰਸੀਆਂ ਨੂੰ ਸਾਰੇ ਸਰਕਾਰੀ ਉਪਕਰਨਾਂ ਤੋਂ ‘ਟਿਕ-ਟੌਕ’ ਨੂੰ ਪੂਰੀ ਤਰ੍ਹਾਂ ਹਟਾਉਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਸਰਕਾਰ ਦੇ ਸਾਰੇ ਮੋਬਾਈਲ ਉਪਕਰਨਾਂ 'ਚ 'ਟਿਕ-ਟੌਕ' 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਚੀਨ ਦੀ ਇਸ ਵੀਡੀਓ ਐਪ ਨੂੰ ਲੈ ਕੇ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਲਿਆ ਗਿਆ ਹੈ। ਅਮਰੀਕਾ ਵਿੱਚ ਪ੍ਰਬੰਧਨ ਅਤੇ ਬਜਟ ਦੇ ਦਫ਼ਤਰ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸੰਵੇਦਨਸ਼ੀਲ ਸਰਕਾਰੀ ਡਾਟਾ ਲਈ ਐਪ ਵੱਲੋਂ ਪੇਸ਼ ਕੀਤਾ ਜਾ ਰਹੇ ਜੋਖ਼ਮਾਂ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ" ਦੱਸਿਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਵਿਦਿਆਰਥਣ ਨਾਲ ਵਾਪਰ ਗਿਆ ਭਾਣਾ, ਹੋਈ ਦਰਦਨਾਕ ਮੌਤ

ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਸਮੇਤ ਕੁਝ ਏਜੰਸੀਆਂ ਪਹਿਲਾਂ ਹੀ ਇਸ 'ਤੇ ਪਾਬੰਦੀ ਲਗਾ ਚੁੱਕੀਆਂ ਹਨ। ਦਿਸ਼ਾ-ਨਿਰਦੇਸ਼ਾਂ ਵਿੱਚ ਫੈਡਰਲ ਸਰਕਾਰੀ ਦੀਆਂ ਬਾਕੀ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕਿਹਾ ਗਿਆ ਹੈ। ਵ੍ਹਾਈਟ ਹਾਊਸ ਪਹਿਲਾਂ ਹੀ ਆਪਣੇ ਉਪਕਰਨਾਂ 'ਤੇ 'ਟਿਕ-ਟੌਕ' ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੰਦਾ ਹੈ। ਚੀਨ ਦੀ ਇੰਟਰਨੈਟ ਟੈਕਨਾਲੋਜੀ ਕੰਪਨੀ ByteDance Ltd ਦੀ ਐਪ TikTok ਬੇਹੱਦ ਪ੍ਰਸਿੱਧ ਹੈ ਅਤੇ ਅਮਰੀਕਾ ਵਿਚ ਕਰੀਬ ਦੋ-ਤਿਹਾਈ ਕਿਸ਼ੋਰਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਬ੍ਰਿਟਿਸ਼-ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ

ਉਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰ ਵੱਲੋਂ ਜਾਰੀ ਸਾਰੇ ਮੋਬਾਈਲ ਉਪਕਰਨਾਂ 'ਤੇ ਟਿਕਟੌਕ ਨੂੰ ਬੈਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੇ ਸੰਘੀ ਕਰਮਚਾਰੀਆਂ ਨੂੰ ਇਹ ਦੱਸਣ ਦਾ ਮਹੱਤਵਪੂਰਨ ਕਦਮ ਚੁੱਕਿਆ ਹੈ ਕਿ ਉਹ ਹੁਣ ਆਪਣੇ ਕੰਮ ਵਾਲੇ ਫੋਨਾਂ 'ਤੇ TikTok ਦੀ ਵਰਤੋਂ ਨਹੀਂ ਕਰ ਸਕਦੇ ਹਨ, ਇਸ ਲਈ ਬਹੁਤ ਸਾਰੇ ਹੋਰ ਕੈਨੇਡੀਅਨ ਆਪਣੇ ਡਾਟਾ ਦੀ ਸੁਰੱਖਿਆ 'ਤੇ ਵਿਚਾਰ ਕਰਨਗੇ ਅਤੇ ਸ਼ਾਇਦ ਇਹੀ (ਟਿਕਟੌਕ ਦੀ ਵਰਤੋਂ ਨਾ ਕਰਨ ਦਾ) ਬਦਲ ਚੁਣਨ। ਐਪ ਨੂੰ ਮੰਗਲਵਾਰ ਨੂੰ ਕੈਨੇਡਾ ਸਰਕਾਰ ਦੇ ਫੋਨਾਂ ਤੋਂ ਹਟਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸਨੇ ਸਾਈਬਰ ਸੁਰੱਖਿਆ ਉਪਾਅ ਵਜੋਂ ਕਰਮਚਾਰੀਆਂ ਵੱਲੋਂ ਵਰਤੇ ਜਾਂਦੇ ਫੋਨਾਂ ਤੋਂ ਟਿਕਟੌਕ ਨੂੰ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਆਪਣੇ ਹੀ ਵਿਆਹ ਦੀ ਰਿਸੈਪਸ਼ਨ 'ਚ 2 ਘੰਟੇ ਦੇਰੀ ਨਾਲ ਪਹੁੰਚਿਆ ਜੋੜਾ, ਉਡੀਕਦੇ ਰਹੇ ਮਹਿਮਾਨ, ਲਿਫਟ 'ਚ ਅਟਕੀ ਜਾਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News