ਬਲੋਚ ਤੇ ਸਿੰਧੀ ਸੰਗਠਨਾਂ ਨੇ ਲੰਡਨ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

Saturday, Jun 26, 2021 - 06:35 PM (IST)

ਬਲੋਚ ਤੇ ਸਿੰਧੀ ਸੰਗਠਨਾਂ ਨੇ ਲੰਡਨ ’ਚ ਪਾਕਿਸਤਾਨ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਲੰਡਨ— ਕੋਰੋਨਾ ਵਾਇਰਸ ਮਹਾਮਾਰੀ ਵਿਚਾਲੇ ਬਲੋਚ ਨੈਸ਼ਨਲ ਮੂਵਮੈਂਟ ਦੇ ਡਾ. ਦੀਨ ਮੁਹੰਮਦ ਬਲੋਚ ਦੇ ਲਾਪਤਾ ਹੋਣ ਦੇ 12 ਸਾਲ ਪੂਰੇ ਹੋਣ ਦੇ ਮੌਕੇ ’ਤੇ ਬਿ੍ਰਟੇਨ ਦੀ ਰਾਜਧਾਨੀ ਲੰਡਨ ’ਚ ਬਿ੍ਰਟਿਸ਼ ਪ੍ਰਧਾਨਮੰਤਰੀ ਬੋਰਿਸ ਜਾਨਸਨ ਦੀ ਰਿਹਾਇਸ਼ ਦੇ ਸਾਹਮਣੇ ਪਾਕਿਸਤਾਨ ਵਿਰੁੱਧ ਪ੍ਰਦਰਸਨ ਕੀਤਾ ਗਿਆ। ਇਸ ’ਚ ਬੀ. ਐੱਨ. ਐੱਮ. ਵਰਕਰਾਂ ਤੋਂ ਇਲਾਵਾ ਬਲੋਚ ਰਿਪਬਲਿਕ ਪਾਰਟੀ (ਬੀ. ਆਰ. ਪੀ.), ਬਲੋਚ ਮਨੁੱਖੀ ਅਧਿਕਾਰ ਸੰਗਠਨ ਤੇ ਵਿਸ਼ਵ ਸਿੰਧੀ ਕਾਂਗਰਸ ਦੇ ਕਾਰਜਕਰਤਾਵਾਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ।
ਇਹ ਵੀ ਪੜ੍ਹੋ : ਹਿੰਦੂ ਭਾਈਚਾਰੇ ਦੇ ਸ਼ਮਸ਼ਾਨਘਾਟ ’ਤੇ ਕਬਜ਼ੇ ਨੂੰ ਲੈ ਕੇ ਪਾਕਿ ਸਰਕਾਰ ਨੂੰ ਲੱਗਾ ਵੱਡਾ ਝਟਕਾ, ਨੋਟਿਸ ਜਾਰੀ

PunjabKesari

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਬੀ. ਐੱਨ. ਐੱਸ. ਦੇ ਪ੍ਰਧਾਨ ਹਕੀਮ ਬਲੋਚ ਨੇ ਕਿਹਾ ਕਿ ਬੀ. ਐੱਨ. ਐੱਮ. ਇਕਜੁੱਟ ਹੈ ਤੇ ਸੰਘਰਸ਼ ਲਈ ਤਿਆਰ ਹੈ। ਉਨ੍ਹਾਂ ਕਿਹਾ, ‘‘ਬਲੋਚ ਸਿੰਧੀ ਫ਼ੋਰਮ ਇਸ ਦਾ ਇਕ ਉਦਾਹਰਨ ਹੈ।’’ ਉਨ੍ਹਾਂ ਕਿਹਾ ਕਿ ‘‘ਸਾਡਾ ਵਿਰੋਧ ਸਾਡੇ ਨੇਤਾ ਡਾ. ਦੀਨ ਮੁਹੰਮਦ ਬਲੋਚ ਦੇ 12 ਸਾਲ ਦੇ ਲੰਬੇ ਸਮੇਂ ਤਕ ਗ਼ਾਇਬ ਰਹਿਣ ਦੇ ਖ਼ਿਲਾਫ਼ ਹੈ। ਅਸੀਂ ਸਾਰੇ ਇਕੋ ਮੰਚ ’ਤੇ ਸੰਘਰਸ਼ ਕਰ ਰਹੇ ਹਾਂ ਕਿ ਡਾ. ਦੀਨ ਮੁਹੰਮਦ ਬਲੋਚ ਨੂੰ ਪਾਕਿਸਤਾਨੀ ਖ਼ੂਫ਼ੀਆਂ ਏਜੰਸੀਆਂ ਨੇ ਚੁੱਕ ਲਿਆ ਤੇ ਗ਼ਾਇਬ ਕਰ ਦਿੱਤਾ। ਹਕੀਮ ਨੇ ਕਿਹਾ ਕਿ ਦੋ ਹੋਰ ਬੀ. ਐੱਨ. ਐੱਮ. ਨੇਤਾ, ਗਫ਼ੂਰ ਬਲੋਚ ਤੇ ਰਮਜ਼ਾਨ ਬਲੋਚ ਵੀ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤਕ ਲਾਪਤਾ ਹਨ। ਇਸੇ ਤਰ੍ਹਾਂ ਹੀ ਵਿਦਿਆਰਥੀ ਨੇਤਾ ਜ਼ਾਕਿਰ ਮਜੀਦ ਬਲੋਚ 12 ਸਾਲਾਂ ਤੋਂ ਲਪਤਾ ਹਨ।’’

ਉਨ੍ਹਾਂ ਕਿਹਾ ਕਿ ਪਾਕਿ ਫ਼ੌਜ ਤੇ ਖ਼ੂਫ਼ੀਆ ਏਜੰਸੀ ਵੱਲੋਂ ਕਈ ਬਲੋਚ ਤੇ ਸਿੰਧੀ ਸਿਆਸੀ ਕਾਰਜਕਰਤਾਵਾਂ ਨੂੰ ਅਗਵਾ ਕੀਤਾ ਗਿਆ, ਗ਼ਾਇਬ ਕੀਤਾ ਤੇ ਮਾਰ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਮਹੀਨੇ 20 ਤੋਂ ਜ਼ਿਆਦਾ ਬਲੋਚ ਲੋਕਾਂ ਨੂੰ ਅਗਵਾ ਕੀਤਾ ਗਿਆ। ਜੋ ਲੋਕ ਇਨ੍ਹਾਂ ਅੱਤਿਆਚਾਰਾਂ ਖ਼ਿਲਾਫ਼ ਬੋਲਦੇ ਹਨ ਉਨ੍ਹਾਂ ਨੂੰ ਵੀ ਜਬਰਨ ਗ਼ਾਇਬ ਕਰ ਦਿੱਤਾ ਜਾਂਦਾ ਹੈ। ਵਿਚਾਰ ਪ੍ਰਗਟਾਏ ਦੀ ਕੋਈ ਆਜ਼ਾਦੀ ਨਹੀਂ ਹੈ। 
ਇਹ ਵੀ ਪੜ੍ਹੋ : ਪਾਕਿਸਤਾਨ ਜੁਲਾਈ ’ਚ ਆ ਸਕਦੈ ਕੋਰੋਨਾ ਦੀ ਚੌਥੀ ਲਹਿਰ ਦੀ ਲਪੇਟ ’ਚ

PunjabKesariਬਲੋਚ ਨੇਤਾ ਨੇ ਕਿਹਾ ਕਿ ਇਕ ਹੋਰ ਮੁੱਦਾ ਜੋ ਬਲੋਚ ਤੇ ਸਿੰਧੀ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ, ਉਹ ਹੈ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਦੇ ਰੂਪ ’ਚ ਬਲੋਚਿਸਤਾਨ ਤੇ ਸਿੰਧ ’ਤੇ ਚੀਨ ਦਾ ਹਮਲਾ। ਗਵਾਦਰ ’ਚ ਸਥਾਨਕ ਲੋਕ ਪਾਣੀ ਤੇ ਬਿਜਲੀ ਲਈ ਵਿਰੋਧ ਕਰ ਰਹੇ ਹਨ। ਹਕੀਮ ਨੇ ਕਿਹਾ, ‘‘ਬਲੋਚ ਗਵਾਦਰ ਦੇ ਲਈ ਲੜੇ ਹਨ ਤੇ ਅੱਗੇ ਵੀ ਆਪਣੀ ਲੜਾਈ ਜਾਰੀ ਰੱਖਣਗੇ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News