ਬਲਦੇਵ ਧਾਲੀਵਾਲ ਨੂੰ ਪੁਰਸਕਾਰ ਦਿੱਤੇ ਜਾਣ ''ਤੇ ਖੁਸ਼ੀ ਦਾ ਪ੍ਰਗਟਾਵਾ
Saturday, Aug 17, 2019 - 02:51 PM (IST)
ਰੋਮ, (ਕੈਂਥ)— ਬਰੇਸ਼ੀਆ ਵਿਖੇ 'ਸਾਹਿਤ ਸੁਰ ਸੰਗਮ ਸਭਾ ਇਟਲੀ' ਵੱਲੋਂ ਸਭਾ ਦੇ ਉੱਪ ਪ੍ਰਧਾਨ ਰਾਣਾ ਅਠੌਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਦੌਰਾਨ ਭਵਿੱਖ 'ਚ ਕੀਤੇ ਜਾਣ ਵਾਲੇ ਵੱਖ-ਵੱਖ ਸਮਾਗਮਾਂ ਬਾਰੇ ਗੱਲਬਾਤ ਕੀਤੀ ਗਈ। ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਡਾ. ਰਵਿੰਦਰ ਰਵੀ ਦੀ ਯਾਦ 'ਚ ਦਿੱਤੇ ਜਾਣ ਵਾਲੇ ਪੁਰਸਕਾਰ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਰਾਣਾ ਅਠੌਲਾ ਨੇ ਕਿਹਾ ਕਿ ਬਲਦੇਵ ਸਿੰਘ ਧਾਲੀਵਾਲ ਇਸ ਪੁਰਸਕਾਰ ਲਈ ਸਹੀ ਹੱਕਦਾਰ ਹਨ, ਇਸ ਚੋਣ ਲਈ ਅਕਾਦਮੀ ਵਧਾਈ ਦੀ ਪਾਤਰ ਹੈ। ਦਲਜਿੰਦਰ ਰਹਿਲ ਨੇ ਇਸ ਪੁਰਸਕਾਰ ਲਈ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਨਮਾਨ ਸਮੂਹ ਪੰਜਾਬੀਆਂ ਦਾ ਸਨਮਾਨ ਹੈ। ਇਸ ਸਮੇਂ ਹੋਰ ਮੈਂਬਰਾਂ ਤੋਂ ਇਲਾਵਾ ਗੀਤਕਾਰ ਸੇਮਾ ਜਲਾਲਪੁਰੀਆ, ਮੇਜਰ ਸਿੰਘ ਖੱਖ, ਸਿੱਕੀ ਝੱਜੀ ਪਿੰਡ ਵਾਲਾ, ਭਿੰਦਾ ਢੰਡਵਾਲ, ਬਿੱਟੂ ਸਹੋਤਾ, ਪੰਜਾਬੀ ਐੱਸ. ਐੱਸ. ਫਰਾਲਵੀ, ਇਸ਼ੂ ਸਹੋਤਾ, ਹਰਜਿੰਦਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਸਨ।
