ਕੋਰੋਨਾ ਵਾਇਰਸ ਤੋਂ ਬਾਅਦ ਹੁਣ ਚੀਨ ''ਚ ਬੈਕਟੀਰੀਆ ਦਾ ਕਹਿਰ, ਹਜ਼ਾਰਾਂ ਲੋਕ ਹੋਏ ਪੀੜਤ
Saturday, Sep 19, 2020 - 10:20 PM (IST)
ਬੀਜਿੰਗ - ਉੱਤਰੀ ਪੂਰਬੀ ਚੀਨ 'ਚ ਹਜ਼ਾਰਾਂ ਲੋਕ ਬੈਕਟੀਰੀਆ ਇਨਫੈਕਸ਼ਨ ਤੋਂ ਪੀੜਤ ਹੋ ਗਏ ਹਨ। ਅਧਿਕਾਰੀਆਂ ਦੇ ਅਨੁਸਾਰ, ਪਿਛਲੇ ਸਾਲ ਇੱਕ ਬਾਇਓਫਰਮਾਕਿਊਟਿਕਲ ਕੰਪਨੀ ਤੋਂ ਹੋਏ ਲੀਕ ਕਾਰਨ ਇਹ ਬੀਮਾਰੀ ਫੈਲੀ ਹੈ। ਗਾਂਸੁ ਦੀ ਰਾਜਧਾਨੀ ਲਾਂਝੋਉ 'ਚ ਸਿਹਤ ਕਮਿਸ਼ਨ ਨੇ ਐਲਾਨ ਕਰ ਦੱਸਿਆ ਕਿ 3,245 ਲੋਕ ਇਸ ਬਰੁਸੇਲੋਸਿਸ ਬੀਮਾਰੀ ਦੀ ਚਪੇਟ 'ਚ ਆ ਗਏ ਹਨ।
ਸੀ.ਐੱਨ.ਐੱਨ. ਦੇ ਅਨੁਸਾਰ, ਇਹ ਬੀਮਾਰੀ ਬੈਕਟੀਰੀਆ ਬਰੁਸੇਲਾ (brucella) ਕਾਰਨ ਹੁੰਦੀ ਹੈ। ਆਮਤੌਰ 'ਤੇ ਇਹ ਬੈਕਟੀਰੀਆ ਪਸ਼ੂਆਂ 'ਚ ਪਾਇਆ ਜਾਂਦਾ ਹੈ। ਪਸ਼ੂਆਂ ਯਾਨੀ ਪਸ਼ੂਆਂ ਦਾ ਸਮੂਹ ਜੋ ਖੇਤੀਬਾੜੀ ਸਬੰਧਿਤ ਵਾਤਾਵਰਣ 'ਚ ਭੋਜਨ, ਫਾਈਬਰ ਅਤੇ ਲੇਬਰ ਆਦਿ ਸਮੱਗਰੀਆਂ ਪ੍ਰਾਪਤ ਕਰਨ ਲਈ ਪਾਲਤੂ ਬਣਾਇਆ ਜਾਂਦਾ ਹੈ। ਸਿਹਤ ਕਮਿਸ਼ਨ ਦੇ ਅਨੁਸਾਰ ਪਿਛਲੇ ਸਾਲ ਦੇ ਜੁਲਾਈ ਤੋਂ ਅਗਸਤ ਵਿਚਾਲੇ ਝੋਂਗਮੁ ਲਾਂਝੋਉ ਬਾਇਓਲਾਜਿਕਲ ਫਰਮਾਕਿਊਟਿਕਲ ਫੈਕਟਰੀ 'ਚ ਇਸ ਬੀਮਾਰੀ ਦੀ ਸ਼ੁਰੂਆਤ ਹੋਈ।
11,401 ਲੋਕਾਂ ਦੇ ਇਸ ਬੈਕਟੀਰੀਆ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਬੈਕਟੀਰੀਆ ਲਈ ਹੁਣ ਤੱਕ ਕੁਲ 21,847 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਸ਼ਹਿਰ ਦੀ ਕੁਲ ਆਬਾਦੀ 29 ਲੱਖ ਹੈ। ਇਸ ਬੀਮਾਰੀ ਦਾ ਨਾਮ ਮਾਲਟਾ ਫੀਵਰ ਹੈ। ਇਸ ਦੇ ਲੱਛਣਾਂ 'ਚ ਬੁਖਾਰ, ਸਿਰ ਦਰਦ, ਮਾਂਸਪੇਸ਼ੀਆਂ 'ਚ ਦਰਦ, ਕਮਜ਼ੋਰੀ ਆਦਿ ਸ਼ਾਮਲ ਹੈ। ਇਨ੍ਹਾਂ 'ਚੋਂ ਕੁੱਝ ਸਮੱਸਿਆਵਾਂ ਗੰਭੀਰ ਰੂਪ ਲੈ ਸਕਦੀਆਂ ਹਨ ਅਤੇ ਕਦੇ ਖ਼ਤਮ ਨਹੀਂ ਹੋਣਗੀਆਂ ਜਿਵੇਂ ਗਠੀਆ ਜਾਂ ਕੁੱਝ ਅੰਗਾਂ 'ਚ ਸੋਜ।
ਅਮਰੀਕਾ ਦੀ ਬਿਮਾਰੀ ਨਿਯੰਤਰਣ ਅਤੇ ਰੋਕਥਾਮ (ਸੀ.ਡੀ.ਸੀ.) ਦੇ ਅਨੁਸਾਰ, ਇਸ ਬੀਮਾਰੀ ਦਾ ਇਨਫੈਕਸ਼ਨ ਮਨੁੱਖਾਂ ਦੇ ਆਪਸੀ ਸੰਪਰਕ ਨਾਲ ਨਹੀਂ ਹੁੰਦਾ ਸਗੋਂ ਪੀੜਤ ਭੋਜਨ, ਪਾਣੀ ਜਾਂ ਸਾਂਸ ਦੇ ਜ਼ਰੀਏ ਫੈਲ ਸਕਦਾ ਹੈ। ਜਾਨਵਰਾਂ ਲਈ ਬਰੁਸੇਲਾ ਵੈਕਸੀਨ ਵਿਕਸਿਤ ਕਰਨ ਦੀ ਪ੍ਰਕਿਰਿਆ 'ਚ ਐਕਸਪਾਇਰ ਸੈਨੇਟਾਈਜ਼ਰ ਦਾ ਇਸਤੇਮਾਲ ਕੀਤਾ ਗਿਆ ਹੈ।