ਅੱਧਾ ਕਿਲੋ ਤੋਂ ਵੀ ਘੱਟ ਭਾਰ ਵਾਲੀ ਬੱਚੀ ਨੇ ਲਿਆ ਸੀ ਜਨਮ, ਮਾਪਿਆਂ ਦੀ ਖੁਸ਼ੀ ਦਾ ਨਾ ਰਿਹਾ ਟਿਕਾਣਾ ਜਦੋਂ...

07/09/2017 1:19:10 PM

ਸਿਡਨੀ— ਆਸਟਰੇਲੀਆ ਦੇ ਸਿਡਨੀ 'ਚ ਇਕ ਮਾਂ-ਬਾਪ ਦੇ ਘਰ ਖੁਸ਼ੀਆਂ ਤਾਂ ਆਈਆਂ ਪਰ ਕੁਝ ਸਮੇਂ ਲਈ। ਦਰਅਸਲ ਬੀਤੀ 14 ਫਰਵਰੀ ਨੂੰ  ਸਿਡਨੀ 'ਚ ਇਕ ਬੱਚੀ ਨੇ ਸਮੇਂ ਤੋਂ ਪਹਿਲਾਂ ਜਨਮ ਲਿਆ ਸੀ ਪਰ ਉਸ ਦਾ ਵਜ਼ਨ ਸਿਰਫ 460 ਗ੍ਰਾਮ ਸੀ।

PunjabKesari

ਬੱਚੀ ਬਹੁਤ ਜ਼ਿਆਦਾ ਕਮਜ਼ੋਰ ਸੀ ਅਤੇ ਉਸ ਨੂੰ ਕੁਝ ਸਰੀਰਕ ਸਮੱਸਿਆਵਾਂ ਵੀ ਸਨ, ਜਿਸ ਕਾਰਨ ਉਸ ਦਾ 5 ਮਹੀਨੇ ਹਸਪਤਾਲ 'ਚ ਇਲਾਜ ਚੱਲਿਆ। ਪਰ ਹੁਣ ਬੱਚੀ ਸਿਹਤਮੰਦ ਹੈ ਅਤੇ ਆਪਣੇ ਘਰ ਚੱਲੀ ਗਈ ਤਾਂ ਮਾਪਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

PunjabKesari
ਸਿਡਨੀ ਦੇ ਪੈਨਰਿਥ 'ਚ ਮਾਂ ਨਿਕੋਲ ਟੋਡ ਅਤੇ ਪਿਤਾ ਜੈਕ ਸਪਿੰਡਲਰ ਨੇ ਆਪਣੀ ਨੰਨ੍ਹੀ ਧੀ ਲਾਨਾ ਜੂਨ ਸਪਿੰਡਲਰ ਦਾ ਘਰ 'ਚ ਸਵਾਗਤ ਕੀਤਾ। ਨਿਕੋਲ ਟੋਡ 23 ਹਫਤਿਆਂ ਦੀ ਗਰਭਵਤੀ ਸੀ, ਉਸ ਨੇ ਲਾਨਾ ਨੂੰ ਜਨਮ ਦਿੱਤਾ। ਛੋਟੀ ਜਿਹੀ ਲਾਨਾ ਜਨਮ ਤੋਂ ਬਾਅਦ ਹੀ ਹਸਪਤਾਲ 'ਚ ਰਹੀ, ਕਿਉਂਕਿ ਉਸ ਨੂੰ ਸਿਹਤ ਸਮੱਸਿਆਵਾਂ ਸਨ। ਉਸ ਦੇ ਦਿਮਾਗ ਵਿਚੋਂ ਖੂਨ ਵਹਿਦਾ ਸੀ ਅਤੇ ਦਿਲ ਤੇ ਫੇਫੜਿਆਂ 'ਚ ਖਰਾਬੀ ਸੀ।

PunjabKesari

ਮਾਂ ਟੋਡ ਨੇ ਦੱਸਿਆ ਕਿ ਜਦੋਂ ਲਾਨਾ ਨੇ ਜਨਮ ਲਿਆ ਤਾਂ ਉਸ ਨੂੰ ਦੇਖ ਕੇ ਉਸ ਸਮਝ ਗਈ ਸੀ ਕਿ ਕੁਝ ਠੀਕ ਨਹੀਂ ਹੈ। ਤਿੰਨ ਮਹੀਨੇ ਲਗਾਤਾਰ ਬੱਚੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੀ ਰਹੀ ਅਤੇ ਹੌਲੀ-ਹੌਲੀ ਉਸ ਦੀ ਸਿਹਤ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਅਤੇ ਹੁਣ ਉਹ ਆਪਣੇ ਘਰ ਵਾਪਸ ਆ ਗਈ ਹੈ।

PunjabKesari

ਪਿਤਾ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਅਖੀਰ ਮੇਰੀ ਬੱਚੀ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਅਤੇ ਮੈਂ ਉਸ ਨੂੰ ਆਪਣੀਆਂ ਗੋਦ 'ਚ ਚੁੱਕ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ।


Related News