ਸਿਡਨੀ 'ਚ ਪੰਜਾਬੀ ਗਾਇਕ ਬੱਬੂ ਮਾਨ ਦਾ ਨਿੱਘਾ ਸਵਾਗਤ

Wednesday, Jul 22, 2026 - 05:23 PM (IST)

ਸਿਡਨੀ 'ਚ ਪੰਜਾਬੀ ਗਾਇਕ ਬੱਬੂ ਮਾਨ ਦਾ ਨਿੱਘਾ ਸਵਾਗਤ

ਸਿਡਨੀ (ਸਨੀ ਚਾਂਦਪੁਰੀ):- ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਇਨ੍ਹੀਂ ਦਿਨੀ ਆਪਣੇ ਆਸਟ੍ਰੇਲੀਆ ਦੌਰੇ ਤੇ ਆਏ ਹੋਏ ਹਨ। ਮੈਲਬੌਰਨ ਵਿੱਚ ਹੋਏ ਸਫਲ ਸ਼ੋਅ ਤੋਂ ਬਾਅਦ ਅੱਜ ਬੱਬੂ ਮਾਨ ਸਿਡਨੀ ਪਹੁੰਚੇ, ਜਿੱਥੇ ਉਹਨਾਂ ਦਾ ਸਿਡਨੀ ਪਹੁੰਚਣ 'ਤੇ ਪ੍ਰਮੋਟਰਾਂ ਅਤੇ ਉਹਨਾਂ ਦੇ ਚਾਹੁਣ ਵਾਲਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਡ੍ਰਾਈ ਟਿਕਟ ਵਾਲੇ ਰਾਜ ਚੌਹਾਨ ਅਤੇ ਅਮਿਤ ਚੌਹਾਨ ਨੇ ਪੱਤਰਕਾਰ ਨਾਲ ਫੋਨ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਸਿਡਨੀ ਵਿੱਚ ਆਪਣੇ 25 ਜੁਲਾਈ ਨੂੰ ਹੋਣ ਵਾਲੇ ਸ਼ੋਅ ਬਾਬਤ ਅੱਜ ਇੱਥੇ ਪਹੁੰਚੇ ਹਨ। ਉਹਨਾਂ ਦੱਸਿਆ ਕਿ ਬੱਬੂ ਮਾਨ ਦੇ ਚਾਹੁਣ ਵਾਲਿਆਂ ਨੂੰ ਸਿਡਨੀ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਹੈ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-  ਡੇਢ ਕਰੋੜ 'ਚੋਂ ਇਕ ਮਾਮਲਾ! ਔਰਤ ਨੇ ਇੱਕੋ ਜਿਹੀਆਂ ਚਾਰ ਕੁੜੀਆਂ ਨੂੰ ਦਿੱਤਾ ਜਨਮ

ਬੱਬੂ ਮਾਨ ਉਹਨਾਂ ਚੋਣਵੇ ਗਾਇਕਾਂ ਵਿੱਚੋਂ ਇੱਕ ਹਨ, ਜਿਹਨਾਂ ਨੂੰ ਹਰ ਵਰਗ ਦੇ ਲੋਕ ਪਸੰਦ ਕਰਦੇ ਹਨ। ਉਹਨਾਂ ਦੀ ਗਾਇਕੀ ਪੰਜਾਬ ਦੇ ਹੱਕਾਂ ਦਰਦਾਂ ਤੇ ਕੇਂਦਰਿਤ ਜਿਆਦਾ ਰਹੀ ਹੈ। ਸ਼ਾਇਦ ਹੀ ਕੋਈ ਅਜਿਹਾ ਗਾਇਕ ਹੋਵੇ, ਜਿਸ ਨੇ ਆਪਣੇ ਲੋਕਾਂ ਦੀ ਗੱਲ ਗੀਤਾਂ ਰਾਹੀਂ ਕੀਤੀ ਹੋਵੇ। ਸਾਨੂੰ ਆਸ ਹੈ ਕਿ ਮੈਲਬੌਰਨ ਸ਼ੋਅ ਦੀ ਤਰਾਂ ਸਿਡਨੀ ਸ਼ੋਅ ਵੀ ਪੂਰਾ ਸਫਲ ਹੋਵੇਗਾ । ਇਸ ਮੌਕੇ ਰਾਜ ਚੌਹਾਨ ਅਮਿਤ ਚੌਹਾਨ ਡ੍ਰਾਈ ਟਿਕਟ, ਰਾਕੇਸ਼ ਚੌਧਰੀ ਇਲਾਂਟੇ ਹੋਮਸ, ਗੈਵੀ ਸਿੰਘ, ਪ੍ਰੀਤ ਬੱਲ,ਤਪਿੰਦਰ ਸਿੰਘ ,ਬਿੱਟੂ ਬਾਜਵਾ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News