ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ ''ਚ 1 ਜੂਨ ਨੂੰ ਮਨਾਇਆ ਜਾਵੇਗਾ ਬਾਬਾ ਸਾਹਿਬ ਦਾ 134ਵਾਂ ਜਨਮ ਦਿਵਸ
Friday, May 30, 2025 - 08:47 AM (IST)

ਬਰੇਸ਼ੀਆ (ਕੈਂਥ) : ਸ੍ਰੀ ਗੁਰੂ ਰਵਿਦਾਸ ਟੈਂਪਲ ਮਨੈਰਬੀਓ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵੱਲੋਂ ਯੁੱਗ ਪੁਰਸ਼ ਭਾਰਤ ਰਤਨ ਭਾਰਤੀ ਰਾਸ਼ਟਰ ਨਿਰਮਾਤਾ, ਭਾਰਤੀ ਸਮੁੱਚੀ ਨਾਰੀ ਜਾਤੀ ਦੇ ਮੁਕਤੀਦਾਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ 1 ਜੂਨ ਦਿਨ ਐਤਵਾਰ ਨੂੰ ਗੁਰੂਘਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ ਬਾਣੀ ਗਿਆਨ ਅਤੇ ਵਿਗਿਆਨ ਦਾ ਮਹਾਸਾਗਰ ਸ੍ਰੀ ਪਾਵਨ ਅੰਮ੍ਰਿਤਬਾਣੀ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਜਾਣਗੇ ਅਤੇ ਦੀਵਾਨ ਸਜਾਏ ਜਾਣਗੇ।
ਇਹ ਵੀ ਪੜ੍ਹੋ : ਇਟਲੀ ਦੇ ਸ਼ਹਿਰ ਲਵੀਨੀਉ 'ਚ ਮਨਾਇਆ ਗਿਆ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਦਿਹਾੜਾ
ਇਸ ਮਹਾਨ ਦਿਹਾੜੇ 'ਤੇ ਮਿਸ਼ਨਰੀ ਗਾਇਕ ਰੂਪ ਨਾਲ ਧੀਰ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ, ਜੋ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਗਾਇਨ ਕਰਦਿਆਂ ਹਾਜ਼ਰੀਨ ਸੰਗਤਾਂ ਨੂੰ ਮਿਸ਼ਨ ਨਾਲ ਜੁੜਨ ਦਾ ਹੋਕਾ ਦੇਣਗੇ। ਇਸ ਸ਼ੁੱਭ ਮੌਕੇ ਇਟਲੀ ਦੇ ਬੁੱਧੀਜੀਵੀ ਬੁਲਾਰਿਆਂ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਸੰਘਰਸ਼ ਸਬੰਧੀ ਚਾਨਣਾ ਪਾਇਆ ਜਾਵੇਗਾ। ਗੁਰੂਘਰ ਦੇ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਸੰਗਤਾਂ ਨੂੰ ਸਨਿਮਰ ਅਪੀਲ ਹੈ ਇਸ ਸ਼ੁੱਭ ਦਿਹਾੜੇ 'ਤੇ ਗੁਰੂਘਰ ਵਿਖੇ ਪਹੁੰਚ ਕੇ ਆਏ ਹੋਏ ਬੁਲਾਰਿਆਂ ਪਾਸੋਂ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਸਬੰਧੀ ਜਾਣਕਾਰੀ ਹਾਸਲ ਕਰੋ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8