ਬੰਗਲਾਦੇਸ਼: 6 ਵਿਦਿਆਰਥੀਆਂ ਨੂੰ ਕੁੱਟ ਕੇ ਮਾਰਨ ਦਾ ਮਾਮਲਾ, 13 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਹੋਈ ਉਮਰ ਕੈਦ

Friday, Dec 03, 2021 - 09:43 AM (IST)

ਬੰਗਲਾਦੇਸ਼: 6 ਵਿਦਿਆਰਥੀਆਂ ਨੂੰ ਕੁੱਟ ਕੇ ਮਾਰਨ ਦਾ ਮਾਮਲਾ, 13 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਹੋਈ ਉਮਰ ਕੈਦ

ਢਾਕਾ (ਭਾਸ਼ਾ)- ਬੰਗਲਾਦੇਸ਼ ਦੀ ਇਕ ਅਦਾਲਤ ਨੇ 10 ਸਾਲ ਪਹਿਲਾਂ ਰਾਜਧਾਨੀ ਢਾਕਾ ਦੇ ਬਾਹਰੀ ਇਲਾਕੇ ਵਿਚ 6 ਵਿਦਿਆਰਥੀਆਂ ਨੂੰ ਲੁਟੇਰੇ ਸਮਝਕੇ ਕੁੱਟ-ਕੁੱਟ ਕੇ ਜਾਨੋਂ ਮਾਰਨ ਦੇ ਮਾਮਲੇ ਵਿਚ ਵੀਰਵਾਰ ਨੂੰ 13 ਦੋਸ਼ੀਆਂ ਨੂੰ ਮੌਤ ਅਤੇ 19 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਢਾਕਾ ਦੀ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੀ ਜੱਜ ਇਸਮਤ ਜਹਾਂ ਨੇ ਇਹ ਹੁਕਮ ਸੁਣਾਇਆ।

ਇਹ ਵੀ ਪੜ੍ਹੋ : ਬ੍ਰਿਟੇਨ ਦੀ ਖੁਫ਼ੀਆ ਏਜੰਸੀ ਨੇ ਚੀਨ, ਰੂਸ, ਈਰਾਨ ਅਤੇ ਅੱਤਵਾਦ ਨੂੰ ਦੱਸਿਆ ਦੁਨੀਆ ਲਈ ਵੱਡਾ ਖਤਰਾ

ਜੱਜ ਨੇ ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ ’ਤੇ 20-20 ਹਜ਼ਾਰ ਟਕੇ, ਜਦਕਿ ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ’ਤੇ 10-10 ਹਜ਼ਾਰ ਟਕੇ ਦਾ ਜੁਰਮਾਨਾ ਵੀ ਲਗਾਇਆ। ਇਸ ਮਾਮਲੇ ਵਿਚ 60 ਲੋਕ ਹੱਤਿਆ ਦੇ ਦੋਸ਼ੀ ਸਨ। ਸੁਣਵਾਈ ਦੌਰਾਨ 3 ਲੋਕਾਂ ਦੀ ਮੌਤ ਤੋਂ ਬਾਅਦ ਦੋਸ਼ਪੱਤਰ ਤੋਂ ਉਨ੍ਹਾਂ ਦਾ ਨਾਂ ਹਟਾ ਦਿੱਤਾ ਗਿਆ। ਇਸਤਗਾਸਾ ਧਿਰ ਦੇ ਵਕੀਲਾਂ ਨੇ ਕਿਹਾ ਕਿ 57 ਵਿਚੋਂ 40 ਦੋਸ਼ੀ ਜੇਲ੍ਹ ਵਿਚ ਹਨ, ਜਦਕਿ ਇਕ ਜ਼ਮਾਨਤ ’ਤੇ ਹੈ। ਬਾਕੀਆਂ ਨੂੰ ਭਗੌੜਾ ਮੰਨਕੇ ਉਨ੍ਹਾਂ ਖਿਲਾਫ਼ ਮੁਕੱਦਮਾ ਚਲਾਇਆ ਗਿਆ।

ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਤੰਗਹਾਲੀ ਤੋਂ ਬੇਹਾਲ ਤਾਲਿਬਾਨ ਨੇ ਅਮਰੀਕਾ ਤੋਂ ਮੰਗੀ ਮਦਦ, ਕਿਹਾ- ਜ਼ਬਤ ਕੀਤੇ ਪੈਸੇ ਹੀ ਦੇ ਦਿਓ

ਜੱਜ ਨੇ 25 ਨੂੰ ਬਰੀ ਕਰ ਦਿੱਤਾ। ਜ਼ਿਕਰਯੋਗ ਹੈ ਕਿ ਢਾਕਾ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ 7 ਦੋਸਤ 18 ਜੁਲਾਈ 2011 ਨੂੰ ਸ਼ਬ-ਏ-ਬਾਰਾਤ ਮੌਕੇ ਢਾਕਾ ਦੇ ਬਾਹਰੀ ਇਲਾਕੇ ਵਿਚ ਸਾਵਰ ਥਾਣੇ ਅਧੀਨ ਪੈਂਦੇ ਅਮੀਨ ਬਾਜ਼ਾਰ ਪੁਲ ਕੋਲ ਗਏ ਸਨ। ਇਸ ਦੌਰਾਨ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਉਨ੍ਹਾਂ 'ਤੇ ਲੁਟੇਰੇ ਹੋਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ 'ਚੋਂ 6 ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

ਇਹ ਵੀ ਪੜ੍ਹੋ : 23 ਦੇਸ਼ਾਂ ’ਚ ਫੈਲ ਚੁੱਕਾ ਹੈ ਕੋਰੋਨਾ ਦਾ ਓਮੀਕਰੋਨ ਵੇਰੀਐਂਟ, WHO ਮੁਖੀ ਨੇ ਦਿੱਤੀ ਇਹ ਚਿਤਾਵਨੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News