ਜੰਗਲਾਂ ਦੀ ਅੱਗ ''ਤੇ ਕਾਬੂ ਪਾਉਣ ਲਈ ਆਸਟਰੇਲੀਆਈ ਫਾਇਰਫਾਈਟਰਜ਼ ਪੁੱਜੇ ਬੀ. ਸੀ, ਕੈਨੇਡਾ ਨੇ ਕੀਤਾ ਸਵਾਗਤ

07/20/2017 12:03:19 PM

ਬ੍ਰਿਟਿਸ਼ ਕੋਲੰਬੀਆ/ਸਿਡਨੀ— ਆਸਟਰੇਲੀਆ ਫਾਇਰਫਾਈਟਰਜ਼ ਦਾ ਇਕ ਗਰੁੱਪ ਬੁੱਧਵਾਰ ਨੂੰ ਸਿਡਨੀ ਤੋਂ ਕੈਨੇਡਾ ਪਹੁੰਚ ਗਿਆ ਹੈ। ਇਹ ਗਰੁੱਪ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲਾਂ 'ਚ ਲੱਗੀ ਅੱਗ ਨੂੰ ਬੁਝਾਉਣ ਵਿਚ ਮਦਦ ਕਰੇਗਾ। ਇਸ ਗਰੁੱਪ ਦਾ ਕੈਨੇਡਾ ਨੇ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲਾਂ 'ਚ ਲੱਗੀ ਅੱਗ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ ਅਤੇ ਤਕਰੀਬਨ 40,000 ਲੋਕ ਬੇਘਰ ਹੋ ਚੁੱਕੇ ਹਨ। ਜਦੋਂ ਤੱਕ ਅੱਗ 'ਤੇ ਕਾਬੂ ਨਹੀਂ ਪਾ ਲਿਆ ਜਾਂਦਾ, ਉਦੋਂ ਤੱਕ ਆਸਟਰੇਲੀਆਈ ਫਾਇਰਫਾਈਟਰਜ਼ ਦਾ ਗਰੁੱਪ ਬੀ. ਸੀ. 'ਚ ਹੀ ਰੁੱਕੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਉਹ 42 ਦਿਨ ਇੱਥੇ ਰੁੱਕਣਗੇ। ਇਨ੍ਹਾਂ ਫਾਇਰਫਾਈਟਾਂ ਨੂੰ ਵੱਖ-ਵੱਖ ਇਲਾਕਿਆਂ ਵਿਚ ਤਾਇਨਾਤ ਕੀਤਾ ਜਾਵੇਗਾ।
ਅੱਗ ਕਾਰਨ ਬੀ. ਸੀ. ਵਿਚ ਐਮਰਜੈਂਸੀ ਅਲਰਟ ਜਾਰੀ ਕੀਤੀ ਗਈ ਹੈ। ਸੂਬੇ ਦੀਆਂ 160 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਦੇ ਪੇਂਡੂ ਫਾਇਰ ਸਰਵਿਸ ਦੇ ਡਿਪਟੀ ਕਮਿਸ਼ਨਰ ਰੋਬ ਰੋਜਰਸ ਨੇ ਕਿਹਾ ਕਿ ਕੈਨੇਡਾ ਵੀ ਔਖੇ ਸਮੇਂ ਆਸਟਰੇਲੀਆ ਦੀ ਮਦਦ ਕਰਦਾ ਰਿਹਾ ਹੈ। ਇਸ ਸਮੇਂ ਕੈਨੇਡਾ ਨੂੰ ਲੋੜ ਹੈ ਅਤੇ ਸਪੱਸ਼ਟ ਤੌਰ 'ਤੇ ਅਸੀਂ ਵੀ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਕੈਨੇਡਾ ਨੇ ਇਸ ਦੇ ਲਈ ਆਸਟਰੇਲੀਅਨ ਫਾਇਰਫਾਈਟਰਾਂ ਦਾ ਧੰਨਵਾਦ ਕੀਤਾ ਹੈ। ਬੀ. ਸੀ. ਵਿਚ ਉਨ੍ਹਾਂ ਦੀ ਵੱਖ-ਵੱਖ ਇਲਾਕੇ ਵਿਚ ਤਾਇਨਾਤ ਕੀਤੀ ਜਾਵੇਗੀ, ਤਾਂ ਕਿ ਅੱਗ 'ਤੇ ਕਾਬੂ ਪਾਇਆ ਜਾ ਸਕੇ।


Related News