ਬ੍ਰਿਟਿਸ਼ ਕੋਲੰਬੀਆ ਚੋਣਾਂ— ਡਾਕ ਵੋਟਾਂ ਪਲਟ ਸਕਦੀਆਂ ਨੇ ਪਾਸਾ

05/22/2017 6:32:55 PM

ਵੈਨਕੂਵਰ— ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ 9 ਮਈ ਨੂੰ ਹੋਈਆਂ ਚੋਣਾਂ ਵਿਚ ਡਾਕ ਰਾਹੀਂ ਮਿਲੀਆਂ ਵੋਟਾਂ ਵੱਡੀ ਭੂਮਿਕਾ ਨਿਭਾਅ ਸਕਦੀਆਂ ਹਨ। ਚੋਣ ਵਿਭਾਗ ਅਨੁਸਾਰ ਕਰੀਬ ਪੌਣੇ ਦੋ ਲੱਖ ਵੋਟਾਂ ਡਾਕ ਰਾਹੀਂ ਆ ਸਕਦੀਆਂ ਹਨ। ਇਨ੍ਹਾਂ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। 87 ਮੈਂਬਰੀ ਵਿਧਾਨ ਸਭਾ ਲਈ 9 ਮਈ ਨੂੰ ਪਈਆਂ ਵੋਟਾਂ ਵਿਚ ਸੱਤਾਧਾਰੀ ਲਿਬਰਲ ਪਾਰਟੀ ਨੇ 43, ਐੱਨ. ਡੀ. ਪੀ. ਨੇ 41 ਅਤੇ ਗ੍ਰੀਨ ਪਾਰਟੀ ਨੇ ਤਿੰਨ ਸੀਟਾਂ ਜਿੱਤੀਆਂ ਹਨ। ਇਕੋ-ਇਕ ਸੀਟ ਕੌਮਸ ਹੈ, ਜਿੱਥੇ ਐੱਨ. ਡੀ. ਪੀ. ਦਾ ਉਮੀਦਵਾਰ ਸਿਰਫ 9 ਵੋਟਾਂ ਨਾਲ ਲਿਬਰਲ ਉਮੀਦਵਾਰ ਤੋਂ ਅੱਗੇ ਹੈ ਅਤੇ ਲਿਬਰਲ ਨੂੰ ਬਹੁਮਤ ਜਾਂ ਫਿਰ ਪਾਸੇ ਕਰਨ ਦਾ ਵੱਡਾ ਦਾਰੋਮਦਾਰ ਇਸੇ ਸੀਟ ''ਤੇ ਟਿੱਕਿਆ ਹੋਇਆ ਹੈ। ਜੇਕਰ ਡਾਕ ਵੋਟਾਂ ਵਿਚ 20 ਕੁ ਵੋਟਾਂ ਦਾ ਵੀ ਉਲਟ ਫੇਰ ਹੋ ਜਾਂਦਾ ਹੈ ਤਾਂ ਲਿਬਰਲ ਬਹੁਮਤ ਦਾ ਅੰਕੜਾ ਹਾਸਲ ਕਰਕੇ ਅਗਲੇ ਚਾਰ ਸਾਲ ਫਿਰ ਸੱਤਾ ਵਿਚ ਬਣੇ ਰਹਿ ਸਕਣਗੇ ਪਰ ਜੇਕਰ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਤਾਂ ਸਰਕਾਰ ਬਣਾਉਣ ਦਾ ਫੈਸਲਾ ਤੀਜੀ ਪਾਰਟੀ ਗ੍ਰੀਨ ਪਾਰਟੀ ਦੇ ਹੱਥ ਹੋਵੇਗਾ।

Kulvinder Mahi

News Editor

Related News