ਇਟਲੀ ਵਿਚੈਂਸਾ ਫੁੱਟਬਾਲ ਟੂਰਨਾਮੈਂਟ ''ਚ ਆਜ਼ੋਲਾ ਦੀ ਟੀਮ ਨੇ ਜਿੱਤਿਆ ਪਹਿਲਾ ਇਨਾਮ
Tuesday, Jul 30, 2024 - 02:56 PM (IST)
 
            
            ਮਿਲਾਨ/ਇਟਲੀ (ਸਾਬੀ ਚੀਨੀਆ)- ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਵੱਲੋਂ ਕਰਵਾਏ ਗਏ ਦੋ ਰੋਜਾਂ ਫੁੱਟਬਾਲ ਖੇਡ ਮੇਲ ਦੌਰਾਨ ਆਜੋਲਾ ਦੀ ਟੀਮ ਨੇ ਫਾਈਨਲ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਡ ਮੇਲੇ ਦੀ ਚੈਂਪੀਅਨ ਟੀਮ ਬਣਨ ਦਾ ਮਾਣ ਹਾਸਿਲ ਕੀਤਾ। ਜਦੋਂ ਕਿ ਫਾਬਰੀਕੋ ਦੀ ਟੀਮ ਦੂਜੇ ਸਥਾਨ 'ਤੇ ਰਹੀ। ਖੇਡ ਮੇਲੇ ਦੌਰਾਨ ਇਟਲੀ ਭਰ ਤੋਂ 16 ਪ੍ਰਮੁੱਖ ਕਲੱਬਾਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਫਸਵੇਂ ਸਨ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ ਭਾਰਤੀ ਵਿਦਿਆਰਥਣ ਨੇ 'ਟੀਮ ਇੰਡੀਆ' ਲਈ ਜਿੱਤਿਆ ਚਾਂਦੀ ਦਾ ਤਗਮਾ
ਇਸ ਮੌਕੇ ਰੱਸਾਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਦੌਰਾਨ ਕਾਸਤੀਲੀਓਨੇ ਦੀ ਟੀਮ ਨੇ ਖਿਡਾਰੀਆਂ ਨੇ ਆਰਜੀਨਿਆਨੋ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਜੇਤੂ ਟੀਮਾਂ ਨੂੰ ਨਕਦ ਇਨਾਮ ਅਤੇ ਸੁੰਦਰ ਟ੍ਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਿਉਜਿਕ ਚੇਅਰ ਗੇਮ ਅਤੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ। ਅਤੇ ਭੰਗੜਾ ਬੁਆਇਜ ਐਂਡ ਗਰਲਜ ਗਰੁੱਪ ਇਟਲੀ ਦੁਆਰਾ ਭੰਗੜੇ ਦਾ ਪ੍ਰਦਰਸ਼ਨ ਕੀਤਾ ਗਿਆ। ਪ੍ਰਸਿੱਧ ਮੰਚ ਸੰਚਾਂਲਕ ਕੁਮੈਟੇਟਰ ਮਨਦੀਪ ਸੈਣੀ ਅਤੇ ਬੱਬੂ ਜਲੰਧਰੀਆਂ ਦੁਆਰਾ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਕੁਮੈਟਰੀ ਕਰਦਿਆਂ ਦਰਸ਼ਕਾਂ ਨੂੰ ਅਖੀਰ ਤੱਕ ਖੇਡ ਮੈਦਾਨ ਨਾਲ਼ ਜੋੜੀ ਰੱਖਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                            