ਲਾਹੌਰ ਰੇਲ ਹਾਦਸੇ ਕਾਰਨ ਇਸਲਾਮਾਬਾਦ ''ਚ ਹੋਣ ਵਾਲੀ ਰੈਲੀ ਟਲੀ
Thursday, Oct 31, 2019 - 09:31 PM (IST)

ਇਸਲਾਮਾਬਾਦ— ਪਾਕਿਸਤਾਨ ਦੇ ਇਕ ਪ੍ਰਭਾਵਸ਼ਾਲੀ ਧਾਰਮਿਕ ਨੇਤਾ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਵੀਰਵਾਰ ਨੂੰ ਇਸਲਾਮਾਬਾਦ 'ਚ ਹੋਣ ਵਾਲੀ ਰੈਲੀ ਲਾਹੌਰ ਰੇਲ ਹਾਦਸੇ ਦੇ ਕਾਰਨ ਇਕ ਦਿਨ ਲਈ ਟਾਲ ਦਿੱਤੀ ਗਈ ਹੈ। ਲਾਹੌਰ ਰੇਲ ਹਾਦਸੇ 'ਚ 74 ਲੋਕਾਂ ਦੀ ਮੌਤ ਹੋਈ ਹੈ।
ਕੱਟੜਪੰਖੀ ਜਮੀਅਤ ਉਲੇਮਾ-ਏ-ਇਸਲਾਮ ਫਜ਼ਲ (ਜੇ.ਯੂ.ਆਈ.-ਐੱਫ) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਨਾਲ ਮਿਲ ਕੇ ਸਿੰਧ ਸੂਬੇ ਤੋਂ 27 ਅਕਤੂਬਰ ਨੂੰ ਆਜ਼ਾਦੀ ਮਾਰਚ ਸ਼ੁਰੂ ਕੀਤਾ ਸੀ। ਇਸ ਦੇ ਵੀਰਵਾਰ ਨੂੰ ਇਸਲਾਮਾਬਾਦ ਪਹੁੰਚਣ 'ਤੇ ਰੈਲੀ ਕਰਨ ਦਾ ਪ੍ਰੋਗਰਾਮ ਸੀ। ਰਹਿਮਾਨ ਨੇ ਇਮਰਾਨ 'ਤੇ ਧੋਖਾਧੜੀ ਕਰ 2018 ਦੇ ਆਮ ਚੋਣ ਜਿੱਤਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਖਾਨ 'ਤੇ ਖਰਾਬ ਪ੍ਰਸ਼ਾਸਨ ਦੇ ਚੱਲਦੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਖਰਾਬ ਕਰਨ ਦਾ ਦੋਸ਼ ਵੀ ਲਾਇਆ ਹੈ ਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਜੇ.ਯੂ.ਆਈ.-ਐੱਫ. ਦੇ ਸੀਨੀਅਰ ਨੇਤਾ ਅਕਰਮ ਦੁਰਾਨੀ ਨੇ ਕਿਹਾ ਕਿ ਇਸਲਾਮਾਬਾਦ ਦੀ ਰੈਲੀ ਹੁਣ ਜੁੰਮੇ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੋਵੇਗੀ ਤੇ ਵਿਰੋਧੀ ਦਲਾਂ ਦੇ ਸੀਨੀਅਰ ਨੇਤਾ ਰੈਲੀ ਨੂੰ ਸੰਬੋਧਿਤ ਕਰਨਗੇ।