ਇਟਲੀ ''ਚ ਖੁਦਮੁੱਖਤਿਆਰੀ ਦੀ ਮੰਗ
Monday, Oct 23, 2017 - 11:46 AM (IST)
ਮਿਲਾਨ(ਭਾਸ਼ਾ)— ਇਕ ਪਾਸੇ ਸਪੇਨ ਜਿੱਥੇ ਆਪਣੇ ਇਕ ਹਿੱਸੇ ਕੈਟਾਲੋਨੀਆ ਨੂੰ ਖੁਦ ਤੋਂ ਵੱਖ ਹੋਣ ਤੋਂ ਬਚਾਉਣ ਦੇ ਸੰਕਟ ਨਾਲ ਜੂਝ ਰਿਹਾ ਹੈ ਤਾਂ ਅਜਿਹੇ ਵਿਚ ਇਟਲੀ ਦੇ ਦੋ ਧਨੀ ਸੂਬਿਆਂ ਨੇ ਐਤਵਾਰ ਨੂੰ ਰਾਇਸ਼ੁਮਾਰੀ ਵਿਚ ਹੋਰ ਜ਼ਿਆਦਾ ਖੁਦਮੁੱਖਤਿਆਰੀ ਦੀ ਮੰਗ ਕਰ ਕੇ ਯੂਰੋਪ ਵਿਚ ਖੇਤਰੀ ਅਸਮਾਨਤਾ ਵਧਾਉਣ ਦੇ ਸੰਕੇਤ ਦਿੱਤੇ ਹਨ। ਇਟਲੀ ਦੇ 2 ਸੂਬਿਆਂ ਲੋਂਬਾਰਡੀ ਅਤੇ ਵੇਨੀਟੋ ਵਿਚ ਕਰਾਈ ਗਈ ਰਾਇਸ਼ੁਮਾਰੀ ਦੌਰਾਨ 90 ਫ਼ੀਸਦੀ ਤੋਂ ਜ਼ਿਆਦਾ ਵੋਟਰਾਂ ਨੇ 'ਹਾਂ' ਦੇ ਪੱਖ ਵਿਚ ਵੋਟ ਕੀਤੀ। ਦੋਵੇਂ ਹੀ ਸੂਬੇ ਇਕ ਸਮੇਂ ਵੱਖਵਾਦੀ ਲੀਗਾ ਨਾਰਡ ਪਾਰਟੀ ਦੇ ਅਧੀਨ ਸੰਚਾਲਿਤ ਸਨ। ਦੋਵਾਂ ਖੇਤਰਾਂ ਵਿਚ ਵੋਟ ਰਾਤ 9 ਵਜੇ ਸੰਪਨ ਹੋਈ ਸੀ। ਵੋਟਿੰਗ ਵਿਚ ਕਈ ਲੱਖ ਲੋਕਾਂ ਨੇ ਹਿੱਸਾ ਲਿਆ। ਐਤਵਾਰ ਰਾਤ 10 ਵਜੇ ਦੇ ਆਸਪਾਸ ਜਾਰੀ ਕੀਤੇ ਗਏ ਅਰੰਭ ਦੇ ਨਤੀਜੇ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਲੋਂਬਾਰਡੀ ਪ੍ਰਮੁੱਖ ਰਾਬਰਟੋਂ ਮਾਰੋਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਅਸੀਂ ਨਵਾਂ ਇਤਿਹਾਸ ਲਿਖਣ ਜਾ ਰਹੇ ਹਾਂ ਅਤੇ ਜੋ ਖੇਤਰ ਜ਼ਿਆਦਾ ਅਧਿਕਾਰਾਂ ਦੀ ਮੰਗ ਕਰੇਗਾ ਉਸ ਨੂੰ ਉਹ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਟੈਕਸ ਪ੍ਰਕਿਰਿਆ ਦੇ ਬਾਰੇ ਵਿਚ ਸਾਡੇ ਕੁੱਝ ਸੁਝਾਅ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਹਿੱਸਾ ਕੇਂਦਰ ਸਰਕਾਰ ਨੂੰ ਜਾਂਦਾ ਹੈ। ਇਸ ਬਾਰੇ ਵਿਚ ਵਿਚਾਰ ਕੀਤਾ ਜਾਣਾ ਆਰਥਿਕ ਸੁਧਾਰਾਂ ਦੀ ਦਿਸ਼ਾ ਵਿਚ ਇਕ ਕਦਮ ਹੋਵੇਗਾ। ਜ਼ਿਕਰਯੋਗ ਹੈ ਕਿ ਸਪੇਨ ਨੇ 1 ਅਕਤੂਬਰ ਨੂੰ ਕੈਟਾਲੋਨੀਆ ਵਿਚ ਕਰਾਈ ਗਈ ਰਾਇਸ਼ੁਮਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੈ ਜਦੋਂ ਕਿ ਇਟਲੀ ਵਿਚ ਇਹ ਸੰਵਿਧਾਨ ਪ੍ਰਬੰਧਾਂ ਅਨੁਸਾਰ ਹੋਇਆ ਹੈ ਪਰ ਇਹ ਨਤੀਜੇ ਕੇਂਦਰ ਸਰਕਾਰ ਲਈ ਰੁਕਾਵਟ ਨਹੀਂ ਹਨ।
