ਮਾਮਲਾ ਉਬੇਰ ਦੀ ਸੈਲਫ ਡਰਾਈਵਿੰਗ ਕਾਰ ਵੱਲੋਂ ਔਰਤ ਨੂੰ ਦਰੜਨ ਦਾ: ਇਹ ਸੀ ਵਜ੍ਹਾ

05/25/2018 4:29:26 PM

ਵਾਸ਼ਿੰਗਟਨ— ਉਬੇਰ ਦੀ ਆਟੋਮੈਟਿਕ (ਸੈਲਫ ਡਰਾਈਵਿੰਗ) ਕਾਰ ਨਾਲ ਦੋ ਮਹੀਨੇ ਪਹਿਲਾਂ ਅਰਿਜ਼ੋਨਾ ਵਿਚ ਹੋਏ ਹਾਦਸੇ ਵਿਚ ਵੱਡਾ ਖੁਲਾਸਾ ਹੋਇਆ ਹੈ। ਅਮਰੀਕਾ ਦੇ ਟਰਾਂਸਪੋਰਟ ਸੁਰੱਖਿਆ ਬੋਰਡ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਆਟੋਮੈਟਿਕ ਕਾਰ ਪੈਦਲ ਯਾਤਰੀ ਦੀ ਪਛਾਣ ਨਹੀਂ ਕਰ ਸਕੀ, ਜਿਸ ਨਾਲ ਸਮੇਂ 'ਤੇ ਬਰੈਕ ਨਹੀਂ ਲੱਗੀ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਸੀ। ਹਾਦਸਾ ਉਸ ਸਮੇਂ ਹੋਇਆ, ਜਦੋਂ ਔਰਤ ਰਾਤ ਨੂੰ ਸਾਈਕਲ ਸਮੇਤ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

PunjabKesari
ਰਿਪੋਰਟ ਮੁਤਾਬਕ ਕਾਰ ਦੇ ਰਾਡਾਰ ਸਿਸਟਮ ਨੇ ਹਾਦਸੇ ਤੋਂ ਪਹਿਲਾਂ 6 ਪੈਦਲ ਯਾਤਰੀਆਂ ਦੀ ਪਛਾਣ ਕਰ ਲਈ ਪਰ ਸਾਈਕਲ ਨਾਲ ਸੜਕ ਪਾਰ ਕਰ ਰਹੀ ਔਰਤ ਦੀ ਪਛਾਣ ਨਹੀਂ ਕਰ ਸਕੀ। ਉਬੇਰ ਵੱਲੋਂ ਬਿਆਨ ਵਿਚ ਕਿਹਾ ਗਿਆ ਹੈ ਕਿ ਕਾਰ ਕੰਪਿਊਟਰ ਮੋਡ 'ਤੇ ਸੀ, ਅਜਿਹੇ ਵਿਚ 1.3 ਸਕਿੰਟ ਵਿਚ ਬਰੇਕ ਲਗਾ ਪਾਉਣਾ ਕਾਰ ਲਈ ਸੰਭਵ ਨਹੀਂ ਰਿਹਾ।
ਦੱਸ ਦਈਏ ਕਿ ਹਾਦਸੇ ਤੋਂ ਬਾਅਦ ਉਬੇਰ ਕੰਪਨੀ ਨੇ ਕਾਰ ਦੀ ਟੈਸਟਿੰਗ 'ਤੇ ਰੋਕ ਲਗਾ ਦਿੱਤੀ ਸੀ। ਕੰਪਨੀ ਨੇ ਬੁੱਧਵਾਰ ਨੂੰ ਇਹ ਵੀ ਕਿਹਾ ਕਿ ਉਹ ਅਰਿਜ਼ੋਨਾ ਸੂਬੇ ਵਿਚ ਆਟੋਮੈਟਿਕ ਡਰਾਈਵਿੰਗ ਟੈਸਟਿੰਗ ਪ੍ਰਗੋਰਾਮ ਨੂੰ ਬੰਦ ਕਰੇਗੀ ਅਤੇ ਸਿਰਫ ਪਿਟਰਸਬਰਗ ਅਤੇ ਕੈਲੀਫੋਰਨੀਆ ਸ਼ਹਿਰ ਵਿਚ ਹੀ ਇਸ ਕਾਰ ਦੀ ਵਰਤੋਂ ਜ਼ਾਰੀ ਰੱਖੇਗੀ। ਤੁਹਾਨੂੰ ਦੱਸ ਦਈਏ ਕਿ ਇਸ ਹਾਦਸੇ ਦੀ ਟੈਂਪੇ ਪੁਲਸ ਵੱਲੋਂ ਵੀਡੀਓ ਵੀ ਜ਼ਾਰੀ ਕੀਤੀ ਗਈ ਸੀ।

 


Related News