ਸਵੈ-ਚਾਲਿਤ ਕਾਰ ਨੇ ਰਫਤਾਰ ਦਾ ਬਣਾਇਆ ਰਿਕਾਰਡ

Wednesday, Sep 11, 2019 - 11:36 PM (IST)

ਸਵੈ-ਚਾਲਿਤ ਕਾਰ ਨੇ ਰਫਤਾਰ ਦਾ ਬਣਾਇਆ ਰਿਕਾਰਡ

ਨਿਊਯਾਰਕ - ਇਕ ਸਵੈ-ਚਾਲਿਤ ਕਾਰ ਅਧਿਕਾਰਤ ਤੌਰ 'ਤੇ ਦੁਨੀਆ ਦੀ ਸਭ ਤੋਂ ਤੇਜ਼ ਗੱਡੀ ਬਣ ਗਈ ਹੈ। ਰੋਬੋ ਕਾਰ ਨੇ ਰਿਕਾਰਡ ਬਣਾਉਂਦੇ ਹੋਏ ਗਿੰਨੀਜ਼ ਬੁੱਕ 'ਚ ਆਪਣਾ ਨਾਂ ਸ਼ਾਮਲ ਕਰਵਾ ਲਿਆ ਹੈ। ਇਹ ਇਕ ਇਲੈਕਟ੍ਰਿਕ ਕਾਰ ਹੈ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਆਧਾਰਿਤ ਹੈ। ਇਲਵਿੰਗਟਿਨ ਏਅਰ ਫੀਲਡ 'ਚ ਹੋਏ ਪ੍ਰੀਖਣ 'ਚ ਇਸ ਗੱਡੀ ਨੇ 175.49 ਮੀਲ ਪ੍ਰਤੀ ਘੰਟੇ ਦੀ ਰਫਤਾਰ 'ਤੇ ਪਹੁੰਚ ਕੇ ਰਿਕਾਰਡ ਕਾਇਮ ਕੀਤਾ।

ਇਸ ਤੋਂ ਪਹਿਲਾਂ ਕਿਸੇ ਸਵੈ-ਚਾਲਿਤ ਕਾਰ ਨੂੰ ਲੈ ਕੇ ਅਜਿਹਾ ਪ੍ਰਯੋਗ ਨਹੀਂ ਕੀਤਾ ਗਿਆ। ਇਹ ਆਪਣੀ ਕਿਸਮ ਦਾ ਪਹਿਲਾ ਪ੍ਰੀਖਣ ਸੀ, ਜਿਸ 'ਚ ਕੋਈ ਏ. ਆਈ. ਆਧਾਰਤ ਸਵੈ-ਚਾਲਿਤ ਗੱਡੀ ਰਿਕਾਰਡ ਕਾਇਮ ਕਰੇ। ਅਜਿਹੇ 'ਚ ਗਿੰਨੀਜ਼ ਬੁੱਕ ਨੇ ਗੱਡੀ ਦੀ ਰਫਤਾਰ ਨੂੰ ਲੈ ਕੇ ਟੀਚਾ ਨਿਰਧਾਰਤ ਕੀਤਾ ਸੀ। ਇਸ ਗੱਡੀ ਲਈ 160 ਮੀਲ ਪ੍ਰਤੀ ਘੰਟੇ ਦੀ ਰਫਤਾਰ ਦੀ ਹੱਦ ਤੈਅ ਕੀਤੀ ਗਈ ਸੀ। ਟੀਚੇ ਨੂੰ ਹਾਸਲ ਕਰਦੇ ਹੋਏ ਰੋਬੋਰੇਸ ਰੋਬੋ ਕਾਰ ਨੇ ਰਿਕਾਰਡ ਬਣਾਇਆ। ਰੋਬੋ ਕਾਰ ਨੇ ਬੀਤੇ ਸਾਲ ਗੁਡਵੁਡ ਫੈਸਟੀਵਲ ਆਫ ਸਪੀਡ 'ਚ ਵੀ ਆਪਣੀ ਰਫਤਾਰ ਦਾ ਪ੍ਰਦਰਸ਼ਨ ਕੀਤਾ ਸੀ। ਇਹ ਪਹਾੜੀ ਦੀ ਚੜ੍ਹਾਈ ਪੂਰੀ ਕਰਨ ਵਾਲੀ ਪਹਿਲੀ ਸੈਲਫ ਡਰਾਈਵਿੰਗ ਕਾਰ ਬਣ ਗਈ।


author

Khushdeep Jassi

Content Editor

Related News