ਇਸ ਆਸਟਰੇਲੀਆਈ ਵਿਅਕਤੀ ਦੇ ਸਾਹਮਣੇ ਵੱਡੇ-ਵੱਡੇ ਵੀ ਹੋ ਜਾਣਗੇ ਫੇਲ, ਬਣਾਇਆ ਵਰਲਡ ਰਿਕਾਰਡ

07/15/2017 4:27:03 PM

ਦੱਖਣੀ ਆਸਟਰੇਲੀਆ— ਖੁਦ ਨੂੰ ਫਿਟ ਰੱਖਣਾ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਇਕ ਵੱਡੀ ਚੁਣੌਤੀ ਬਣੀ ਜਾ ਰਹੀ ਹੈ। ਇਸ ਦੇ ਪਿੱਛੇ ਦਾ ਕਾਰਨ ਹੈ, ਸਾਡੀ ਰੁਝੇਵਿਆਂ ਭਰੀ ਜ਼ਿੰਦਗੀ। ਦਫਤਰਾਂ ਵਿਚ ਘੰਟੇਬੱਧੀ ਬੈਠੇ ਰਹਿਣਾ ਅਤੇ ਕੰਮ ਦਾ ਬੋਝ ਇਨਸਾਨ ਨੂੰ ਹੋਰ ਵੀ ਥਕਾ ਦਿੰਦਾ ਹੈ। ਜਦੋਂ ਫਿਟਨੈੱਸ ਅਤੇ ਜ਼ਿਆਦਾ ਡੰਡ (ਪੁਸ਼ ਅੱਪ) ਕਰਨ ਦੀ ਗੱਲ ਹੋਵੇ ਤਾਂ ਸ਼ਾਇਦ ਤੁਹਾਡੇ ਦਿਮਾਗ 'ਚ ਸਭ ਤੋਂ ਪਹਿਲਾਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦਾ ਹੀ ਨਾਂ ਆਵੇਗਾ ਪਰ ਤੁਹਾਡਾ ਇਹ ਅੰਦਾਜ਼ਾ ਸਹੀ ਨਹੀਂ ਹੈ। ਆਸਟਰੇਲੀਆ ਦੇ ਇਕ ਸ਼ਖਸ ਨੇ ਇਕ ਘੰਟੇ ਵਿਚ ਰਿਕਾਰਡ ਤੋੜ ਪੁਸ਼ ਅੱਪ ਕਰ ਕੇ ਵਰਲਡ ਰਿਕਾਰਡ ਬਣਾਇਆ ਹੈ। ਜਿਸ ਕਾਰਨ ਉਸ ਦਾ ਨਾਂ ਗਿੰਨੀਜ ਬੁੱਕ ਆਫ ਵਰਲਡ ਰਿਕਾਰਡ ਵਿਚ ਵੀ ਦਰਜ ਕੀਤਾ ਗਿਆ ਹੈ।
ਦੱਖਣੀ ਆਸਟਰੇਲੀਆ ਦੇ ਸ਼ਹਿਰ ਮਾਰਗਰੇਟ ਰੀਵਰ ਦੇ ਰਹਿਣ ਵਾਲੇ ਕੈਰਲੋਨ ਨਾਮੀ ਇਸ ਸ਼ਖਸ ਨੇ ਇਕ ਘੰਟੇ ਵਿਚ 2,682 ਪੁਸ਼ ਅੱਪ ਕਰ ਕੇ ਆਪਣੇ 2,392 ਪੁਸ਼ ਅੱਪ ਦੇ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇਹ ਵਰਲਡ ਰਿਕਾਰਡ ਬਣਾਉਣ ਤੋਂ ਬਾਅਦ ਕੈਰਲੋਨ ਨੇ ਕਿਹਾ ਕਿ ਮੈਂ ਇਹ ਸਭ ਖੁਦ ਨੂੰ ਹੋਰ ਲੋਕਾਂ ਤੋਂ ਬਿਹਤਰ ਸਾਬਤ ਕਰਨ ਲਈ ਕੀਤਾ ਹੈ। ਇਸ ਇਕ ਘੰਟੇ ਦੇ ਵੀਡੀਓ ਵਿਚ ਕੈਰਲੋਨ ਕੋਲ ਬੈਠਾ ਹੋਇਆ ਸ਼ਖਸ ਉਨ੍ਹਾਂ ਦੇ ਪੁਸ਼ ਅੱਪ ਨੂੰ ਲਗਾਤਾਰ ਨੋਟ ਕਰ ਰਿਹਾ ਹੈ। ਉਨ੍ਹਾਂ ਦੇ ਆਲੇ-ਦੁਆਲੇ ਬੈਠੇ ਕੁਝ ਹੋਰ ਲੋਕਾਂ ਉਨ੍ਹਾਂ ਦੇ ਇਸ ਕਮਾਲ ਨੂੰ ਕੈਮਰੇ ਵਿਚ ਕੈਦ ਕਰ ਰਹੇ ਹਨ, ਤਾਂ ਕੁਝ ਲੋਕ ਹੈਰਾਨ ਹੋ ਕੇ ਉਨ੍ਹਾਂ ਦਾ ਇਹ ਕਮਾਲ ਦੇਖ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ਵਿਚ ਲੋਕ ਦੇਖ ਚੁੱਕੇ ਹਨ।


Related News