ਆਸਟ੍ਰੀਆ ਨੇ ਰੂਸੀ ਡਿਪਲੋਮੈਟ ਨੂੰ ਦਿੱਤਾ ਦੇਸ਼ ਨਿਕਾਲਾ

Monday, Aug 24, 2020 - 07:48 PM (IST)

ਆਸਟ੍ਰੀਆ ਨੇ ਰੂਸੀ ਡਿਪਲੋਮੈਟ ਨੂੰ ਦਿੱਤਾ ਦੇਸ਼ ਨਿਕਾਲਾ

ਬਰਲਿਨ(ਇੰਟ.): ਆਸਟ੍ਰੀਆ ਨੇ ਸੋਮਵਾਰ ਨੂੰ ਕਿਹਾ ਕਿ ਉਹ ਰੂਸ ਦੇ ਇਕ ਡਿਪਲੋਮੈਟ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ। ਰੂਸ ਨੇ ਇਸ ਫੈਸਲੇ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਉਹ ਮਾਸਕੋ ਤੋਂ ਇਸ 'ਤੇ ਪ੍ਰਤੀਕਿਰਿਆ ਦੇਵੇਗਾ। ਆਸਟ੍ਰੀਆਈ ਵਿਦੇਸ਼ ਮੰਤਰਾਲਾ ਨੇ ਪੁਸ਼ਟੀ ਕੀਤੀ ਕਿ ਰੂਸੀ ਦੂਤਘਰ ਦੇ ਇਕ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਜਾ ਰਿਹਾ ਹੈ ਤੇ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਡਿਪਲੋਮੈਟਿਕ ਸਬੰਧਾਂ ਨੂੰ ਲੈ ਕੇ ਵਿਆਨਾ ਵਿਚ ਹੋਈ ਸੰਧੀ ਦੇ ਅਨੁਸਾਰ ਨਹੀਂ ਹੈ। ਆਸਟ੍ਰੀਆ ਦੀ ਪ੍ਰੈੱਸ ਏਜੰਸੀ ਨੇ ਆਪਣੀ ਖਬਰ ਵਿਚ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਮੰਤਰਾਲਾ ਨੇ ਅੱਗੇ ਕੋਈ ਵੀ ਬਿਓਰਾ ਸਾਂਝਾ ਕਰਨ ਤੋਂ ਇਨਕਾਰ ਕੀਤਾ ਹੈ।

ਆਸਟ੍ਰੀਆ ਦੇ ਦੈਨਿਕ ਅਖਬਾਰ ਨੇ ਆਪਣੀ ਖਬਰ ਵਿਚ ਡਿਪਲੋਮੈਟ 'ਤੇ ਦੋਸ਼ ਲਗਾਇਆ ਕਿ ਉਹ ਸਾਲਾਂ ਤੋਂ ਕਥਿਤ ਤੌਰ 'ਤੇ ਆਸਟ੍ਰੀਆਈ ਨਾਗਰਿਕ ਦੀ ਮਦਦ ਨਾਲ ਇਕ ਟੈਕਨਾਲੋਜੀ ਫਰਮ ਦੀ ਆਰਥਿਕ ਜਾਸੂਸੀ ਵਿਚ ਲੱਗੇ ਹੋਏ ਸਨ। ਉਥੇ ਹੀ ਆਪਣੀ ਵੈੱਬਸਾਈਟ 'ਤੇ ਜਾਰੀ ਇਕ ਬਿਆਨ ਵਿਚ ਰੂਸੀ ਦੂਤਘਰ ਨੇ ਕਿਹਾ ਕਿ ਉਹ ਆਸਟ੍ਰੀਆਈ ਅਧਿਕਾਰੀਆਂ ਦੇ ਬੇਬੁਨਿਆਦ ਫੈਸਲੇ ਨਾਲ ਦੁਖੀ ਸੀ, ਜੋ ਕਿ ਰੂਸ ਤੇ ਆਸਟ੍ਰੀਆ ਦੇ ਵਿਚਾਲੇ ਰਚਨਾਤਮਕ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
 


author

Baljit Singh

Content Editor

Related News